![](https://parvasinewspaper.com/wp-content/uploads/2020/07/41780ghugi-300x202.jpg)
ਅਮਰਿੰਦਰ ਨੇ ਮੁੱਖ ਸਕੱਤਰ ਨੂੰ ਸਪੱਸ਼ਟ ਨਿਰਦੇਸ਼ ਤਿਆਰ ਕਰਨ ਲਈ ਕਿਹਾ
ਚੰਡੀਗੜ੍ਹ : ਲੌਕਡਾਊਨ ਦੌਰਾਨ ਸਿਨੇਮਾ ਘਰਾਂ ਨੂੰ ਕਰੋਨਾ ਦੀ ਰੋਕ ਲਈ ਪਹਿਲਕਦਮੀ ਦੇ ਅਧਾਰ ‘ਤੇ ਬੰਦ ਕੀਤਾ ਗਿਆ ਸੀ, ਜਿਸ ਦਾ ਕੁਝ ਕਲਾਕਾਰਾਂ ਤੇ ਲੋਕਾਂ ਵੱਲੋਂ ਸਵਾਗਤ ਕੀਤਾ ਗਿਆ ਸੀ ਅਤੇ ਕਈਆਂ ਨੇ ਵਿਰੋਧ ਕੀਤਾ। ਹੁਣ ਮਸ਼ਹੂਰ ਕਲਾਕਾਰ ਤੇ ਗਾਇਕ ઠਗਿੱਪੀ ਗਰੇਵਾਲ, ਰਣਜੀਤ ਬਾਵਾ ਤੇ ਗੁਰਪ੍ਰੀਤ ਘੁੱਗੀ ਵੱਲੋਂ ਅਪੀਲ ਕਰਨ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਫਿਲਮਾਂ, ਗਾਣਿਆਂ ਅਤੇ ਸ਼ੋਅਜ਼ ਆਦਿ ਲਈ ਸੁਰੱਖਿਅਤ ਸ਼ੂਟਿੰਗ ਲਈ ਸਪਸ਼ਟ ਨਿਰਦੇਸ਼ ਤਿਆਰ ਕਰਨ।