ਪੰਜਾਬ ਸਰਕਾਰ ਨੇ ਦਫਤਰੀ ਡਿਊਟੀ ਸਮੇਂ ਫਾਰਮਲ ਡਰੈਸ ਪਹਿਨਣ ਲਈ ਕਿਹਾ
ਚੰਡੀਗੜ੍ਹ/ਬਿਊੁਰੋ ਨਿਊਜ਼
ਪੰਜਾਬ ਵਿਚ ਹੁਣ ਵਿਜੀਲੈਂਸ ਦੇ ਅਧਿਕਾਰੀ ਆਫੀਸ਼ੀਅਲ ਡਿਊਟੀ ਸਮੇਂ ਜੀਨਸ ਅਤੇ ਟੀ-ਸ਼ਰਟ ਨਹੀਂ ਪਹਿਨ ਸਕਣਗੇ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਇਹ ਆਦੇਸ਼ ਦਫਤਰ ਵਿਚ ਬੈਠਣ ਵਾਲੇ ਅਧਿਕਾਰੀਆਂ ਲਈ ਜਾਰੀ ਕੀਤੇ ਹਨ। ਹੁਣ ਹਰ ਰੈਂਕ ਦੇ ਅਧਿਕਾਰੀਆਂ ਨੂੰ ਦਫਤਰ ਵਿਚ ਫਾਰਮਲ ਡਰੈਸ ਪਹਿਨ ਕੇ ਹੀ ਜਾਣਾ ਪਵੇਗਾ। ਪੰਜਾਬ ਸਰਕਾਰ ਨੇ ਕੇਵਲ ਫੀਲਡ ਵਿਚ ਡਿਊਟੀ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇਸ ਵਿਚ ਛੋਟ ਵੀ ਦਿੱਤੀ ਹੈ। ਕਿਉਂਕਿ ਫੀਲਡ ਡਿਊਟੀ ਦੇ ਸਮੇਂ ਕਈ ਪ੍ਰਕਾਰ ਦੀਆਂ ਸਾਵਧਾਨੀਆਂ ਰੱਖਣੀਆਂ ਜ਼ਰੂੁਰੀ ਹੁੰਦੀਆਂ ਹਨ। ਇਹੀ ਕਾਰਣ ਹੈ ਕਿ ਸੂਬਾ ਸਰਕਾਰ ਦੇ ਇਹ ਆਦੇਸ਼ ਸਿਰਫ ਦਫਤਰ ਵਿਚ ਬੈਠਣ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਹੀ ਲਾਗੂ ਹੋਣਗੇ। ਧਿਆਨ ਰਹੇ ਕਿ ਪੰਜਾਬ ਸਰਕਾਰ ਨੂੰ ਪਿਛਲੇ ਦਿਨੀਂ ਵਿਜੀਲੈਂਸ ਦਫਤਰ ਵਿਚ ਬੈਠੇ ਅਧਿਕਾਰੀਆਂ ਦੇ ਜੀਨਸ ਅਤੇ ਟੀਸ਼ਰਟ ਪਹਿਨਣ ਸਬੰਧੀ ਸ਼ਿਕਾਇਤਾਂ ਮਿਲੀਆਂ ਸਨ। ਇਹੀ ਕਾਰਨ ਹੈ ਕਿ ਇਨ੍ਹਾਂ ਸ਼ਿਕਾਇਤਾਂ ’ਤੇ ਧਿਆਨ ਦਿੰਦਿਆਂ ਪੰਜਾਬ ਸਰਕਾਰ ਨੇ ਵਿਜੀਲੈਂਸ ਦਫਤਰ ਵਿਚ ਬੈਠਣ ਵਾਲੇ ਅਧਿਕਾਰੀਆਂ ਲਈ ਫਾਰਮਲ ਡਰੈਸ ਪਹਿਨਣ ਦੇ ਆਦੇਸ਼ ਜਾਰੀ ਕੀਤੇ ਹਨ।