Breaking News
Home / ਪੰਜਾਬ / ਐਸਵਾਈਐਲ ਦਾ ਮਾਮਲਾ ਸੁਲਝਾਉਣ ਲਈ ਕੇਂਦਰ ਸਰਕਾਰ ਆਈ ਅੱਗੇ

ਐਸਵਾਈਐਲ ਦਾ ਮਾਮਲਾ ਸੁਲਝਾਉਣ ਲਈ ਕੇਂਦਰ ਸਰਕਾਰ ਆਈ ਅੱਗੇ

ਮਨੋਹਰ ਲਾਲ ਖੱਟਰ ਅਤੇ ਭਗਵੰਤ ਮਾਨ ਨਾਲ ਕੇਂਦਰੀ ਮੰਤਰੀ ਸ਼ੇਖਾਵਤ ਕਰਨਗੇ ਮੀਟਿੰਗ
ਚੰਡੀਗੜ੍ਹ/ਬਿਊਰੋ ਨਿਊਜ਼
ਸਤਲੁਜ ਯਮੁਨਾ ਲਿੰਕ (ਐਲਵਾਈਐਲ) ਮਾਮਲੇ ’ਤੇ ਇਕ ਵਾਰ ਫਿਰ ਉਮੀਦ ਜਾਗੀ ਹੈ। ਭਾਰਤ ਸਰਕਾਰ ਹੁਣ ਦੋ ਰਾਜਾਂ ਪੰਜਾਬ ਅਤੇ ਹਰਿਆਣਾ ਵਿਚਾਲੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲੲਂੀ ਵਿਚਕਾਰਲੀ ਗੱਲਬਾਤ ਲਈ ਤਿਆਰ ਹੋ ਗਈ ਹੈ। ਕੇਂਦਰੀ ਜਲ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਇਸ ਮਾਮਲੇ ਦੇ ਹੱਲ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਬੁਲਾਇਆ ਹੈ। ਆਉਂਦੀ 4 ਜਨਵਰੀ ਨੂੰ ਦਿੱਲੀ ਵਿਚ ਇਸ ਅਹਿਮ ਮਸਲੇ ਨੂੰੂ ਹੱਲ ਕਰਨ ਲਈ ਮੀਟਿੰਗ ਦੀ ਤਰੀਕ ਤੈਅ ਕੀਤੀ ਗਈ ਹੈ। ਐਸਵਾਈਐਲ ਨੂੰ ਲੈ ਕੇ ਦੋਵੇਂ ਰਾਜਾਂ ਦੇ ਵਿਚਕਾਰ ਮਾਮਲਾ ਸੁਪਰੀਮ ਕੋਰਟ ਵਿਚ ਵੀ ਚਲ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਆਪਸ ਵਿਚ ਮਿਲ ਬੈਠ ਕੇ ਮਸਲਾ ਸੁਲਝਾਉਣ ਲਈ ਕਿਹਾ ਸੀ। ਜਿਸ ਤੋਂ ਬਾਅਦ ਮਨੋਹਰ ਲਾਲ ਖੱਟਰ ਅਤੇ ਭਗਵੰਤ ਮਾਨ ਨੇ ਇਕ ਬੈਠਕ ਵੀ ਕੀਤੀ ਸੀ, ਪਰ ਇਹ ਮੀਟਿੰਗ ਬੇਨਤੀਜਾ ਹੀ ਰਹੀ ਸੀ। ਧਿਆਨ ਰਹੇ ਕਿ ਆਉਂਦੀ 19 ਜਨਵਰੀ ਨੂੰ ਇਸ ਮਾਮਲੇ ’ਤੇ ਸੁਪਰੀਮ ਕੋਰਟ ਵਿਚ ਸੁਣਵਾਈ ਵੀ ਹੋਣੀ ਹੈ।

 

Check Also

ਪੰਜਾਬ ਦੇ ਬਜਟ ਇਜਲਾਸ ਦਾ ਅੱਜ ਦਾ ਦਿਨ ਹੰਗਾਮਿਆਂ ਭਰਪੂਰ ਰਿਹਾ

ਮੀਡੀਆ ਨਾਲ ਗੱਲਬਾਤ ਕਰਦਿਆਂ ਰੋ ਪਏ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ …