4 C
Toronto
Saturday, November 8, 2025
spot_img
Homeਪੰਜਾਬ'ਆਪਣੀ ਅਵਾਜ਼' ਪੁਰਸਕਾਰ ਵਰਿਆਮ ਸੰਧੂ ਨੂੰ ਅਤੇ 'ਕਾਵਿ ਲੋਕ' ਪੁਰਸਕਾਰ ਮਦਨ ਵੀਰਾ...

‘ਆਪਣੀ ਅਵਾਜ਼’ ਪੁਰਸਕਾਰ ਵਰਿਆਮ ਸੰਧੂ ਨੂੰ ਅਤੇ ‘ਕਾਵਿ ਲੋਕ’ ਪੁਰਸਕਾਰ ਮਦਨ ਵੀਰਾ ਨੂੰ

ਚੰਡੀਗੜ÷ : ਲੋਕ ਮੰਚ ਪੰਜਾਬ ਵੱਲੋਂ ਦਿੱਤੇ ਜਾਣ ਵਾਲੇ ਸਾਲ 2022 ਦੇ ਪੁਰਸਕਾਰਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ। ਇਕ ਲੱਖ ਰੁਪਏ ਦਾ ‘ਆਪਣੀ ਅਵਾਜ਼ ਪੁਰਸਕਾਰ’ ਵਰਿਆਮ ਸਿੰਘ ਸੰਧੂ ਨੂੰ ਉਸਦੇ ਕਹਾਣੀ ਸੰਗ੍ਰਹਿ ‘ਜਮਰੌਦ’ ਲਈ ਦਿੱਤਾ ਜਾਵੇਗਾ ਅਤੇ ਇਕੱਤੀ ਹਜਾਰ ਰੁਪਏ ਦਾ ‘ਕਾਵਿ ਲੋਕ ਪੁਰਸਕਾਰ’ ਮਦਨ ਵੀਰਾ ਨੂੰ ਉਸਦੇ ਕਾਵਿ ਸੰਗ੍ਰਹਿ ‘ਘੇਰੇ ਤੋਂ ਬਾਹਰ’ ਲਈ ਦਿੱਤਾ ਜਾਵੇਗਾ। ਇਹ ਐਲਾਨ ਅੱਜ ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾਕਟਰ ਲਖਵਿੰਦਰ ਸਿੰਘ ਜੌਹਲ, ਪ੍ਰਧਾਨ ਸੁਰਿੰਦਰ ਸਿੰਘ ਸੁੰਨੜ, ਮੀਤ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਅਟਵਾਲ ਤੇ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਕੀਤਾ। ਉਹਨਾਂ ਦੱਸਿਆ ਕਿ ਇਹ ਪੁਰਸਕਾਰ ਫਰਵਰੀ ਵਿੱਚ ਕੀਤੇ ਜਾ ਰਹੇ ਸਮਾਗਮ ਵਿੱਚ ਭੇਟ ਕੀਤੇ ਜਾਣਗੇ। ਪਿਛਲੇ ਸਾਲ ਇਹ ਪੁਰਸਕਾਰ ਗੁਲਜ਼ਾਰ ਸਿੰਘ ਸੰਧੂ,ਗੁਰਮੀਤ ਕੜਿਆਲਵੀ ਤੇ ਸਰਬਜੀਤ ਕੌਰ ਜੱਸ ਨੂੰ ਦਿੱਤਾ ਗਿਆ ਸੀ।

 

RELATED ARTICLES
POPULAR POSTS