ਉਹ ਸਿੱਧੂ ਨੂੰ ਗਾਲਾਂ ਨਹੀਂ ਕੱਢਦੇ ਬਲਕਿ ਲੋਕ ਗਾਲਾਂ ਕਢਾਉਂਦੇ ਹਨ
ਕਿਹਾ, ਜਿਸ ਨਾਲ ਪਿਆਰ ਹੋਵੇ ਉਸਦੀਆਂ ਪੱਪੀਆਂ ਵੀ ਲੈ ਲਈ ਦੀਆਂ ਨੇ ਤੇ ਗਾਲਾਂ ਵੀ ਕੱਢ ਲਈ ਦੀਆਂ ਹਨ
ਅੰਮ੍ਰਿਤਸਰ/ਬਿਊਰੋ ਨਿਊਜ਼
ਪਿਛਲੇ ਦਿਨਾਂ ਦੌਰਾਨ ਰੈਲੀਆਂ ਅਤੇ ਭਾਸ਼ਣਾਂ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਬੋਲੇ ਗਏ ਅਪਸ਼ਬਦਾਂ ਬਾਰੇ ਬਿਕਰਮ ਸਿੰਘ ਮਜੀਠੀਆ ਨੂੰ ਹੇਜ਼ ਜਾਗਿਆ ਹੈ। ਮਜੀਠੀਆ ਨੇ ਕਿਹਾ ਕਿ ਉਹ ਸਿੱਧੂ ਨੂੰ ਗਾਲਾਂ ਨਹੀਂ ਕੱਢਦੇ ਬਲਕਿ ਪੰਜਾਬ ਦੇ ਲੋਕ ਕਢਾਉਂਦੇ ਹਨ। ਇਸ ਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਜਿਸ ਨਾਲ ਪਿਆਰ ਹੁੰਦਾ ਹੈ ਉਸ ਦੀਆਂ “ਪੱਪੀਆਂ ਵੀ ਲੈ ਲਈ ਦੀਆਂ ਨੇ ਤੇ ਗਾਲਾਂ ਵੀ ਕੱਢ ਲਈ ਦੀਆਂ ਨੇ।
ਮਜੀਠੀਆ ਅੱਜ ਗੁਰਦਸਪੁਰ ਵਿੱਚ ਅਕਾਲੀ ਲੀਡਰਾਂ ਖਿਲਾਫ ਦਰਜ ਕੀਤੇ ਗਏ ਕੇਸਾਂ ਬਾਰੇ ਪ੍ਰੈੱਸ ਕਾਨਫਰੰਸ ਕਰ ਰਹੇ ਸਨ। ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਮਜੀਠੀਆ ਨੂੰ ਸਵਾਲ ਕੀਤੇ ਤਾਂ ਫਿਰ ਉਨ੍ਹਾਂ ਸਿੱਧੂ ‘ਤੇ ਨਿਸ਼ਾਨੇ ਲਗਾਉਣੇ ਸ਼ੁਰੂ ਕਰ ਦਿੱਤੇ। ਮਜੀਠੀਆ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅਕਾਲੀਆਂ ਖਿਲਾਫ ਕੀਤੀ ਜਾ ਰਹੀ ਧੱਕੇਸ਼ਾਹੀ ਬੰਦ ਨਾ ਕੀਤੀ ਤਾਂ ਅਕਾਲੀ ਦਲ ਵੱਲੋਂ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਜਾਵੇਗਾ।
Check Also
ਪੰਜਾਬ ਯੂਨੀਵਰਸਿਟੀ ’ਚ ਸੈਨੇਟ ਚੋਣਾਂ ਦਾ ਐਲਾਨ ਜਲਦ
ਇਸੇ ਮਹੀਨੇ ਜਾਰੀ ਹੋ ਸਕਦਾ ਹੈ ਨੋਟੀਫਿਕੇਸ਼ਨ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸੈਨੇਟ ਚੋਣਾਂ …