10.2 C
Toronto
Saturday, April 11, 2026
spot_img
Homeਪੰਜਾਬਸਿਟੀ ਸੈਂਟਰ ਘੁਟਾਲੇ ਵਿਚੋਂ ਕੈਪਟਨ ਨੂੰ ਕਲੀਨ ਚਿੱਟ ਮਿਲਣ ਤੋਂ ਬਾਅਦ ਪਰਿਵਾਰਕ...

ਸਿਟੀ ਸੈਂਟਰ ਘੁਟਾਲੇ ਵਿਚੋਂ ਕੈਪਟਨ ਨੂੰ ਕਲੀਨ ਚਿੱਟ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਕੇਸ ਵੀ ਮੱਠੇ ਪੈਣ ਲੱਗੇ

ਰਣਇੰਦਰ ਨੂੰ ਆਏ ਸੰਮਨਾਂ ‘ਤੇ ਵੀ ਲੱਗੀ ਰੋਕ
ਲੁਧਿਆਣਾ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਨੂੰ ਸਿਟੀ ਸੈਂਟਰ ਘੁਟਾਲੇ ਵਿਚੋਂ ਕਲੀਨ ਚਿੱਟ ਮਿਲਣ ਤੋਂ ਬਾਅਦ ਹੁਣ ਉਹਨਾਂ ਦੇ ਪੁੱਤਰ ਰਣਇੰਦਰ ਸਿੰਘ ‘ਤੇ ਚੱਲਦੇ ਕੇਸ ਵੀ ਮੱਠੇ ਪੈਣ ਲੱਗ ਪਏ ਹਨ। ਅੱਜ ਆਮਦਨ ਕਰ ਵਿਭਾਗ ਵੱਲੋਂ ਦਰਜ ਫੌਜਦਾਰੀ ਮਾਮਲੇ ਵਿੱਚ ਜਾਰੀ ਸੰਮਨ ‘ਤੇ ਰੋਕ ਲਾ ਦਿੱਤੀ ਗਈ ਹੈ। ਕੈਪਟਨ ਤੇ ਉਸ ਦੇ ਪੁੱਤਰ ਖਿਲਾਫ ਕੇਸ ਸਬੰਧੀ ਇਹ ਹੁਕਮ ਰਣਇੰਦਰ ਦੀ ਅਦਾਲਤ ਵਿੱਚ ਪੇਸ਼ੀ ਤੋਂ ਠੀਕ ਇੱਕ ਦਿਨ ਪਹਿਲਾਂ ਆਏ ਹਨ। ਇਹ ਹੁਕਮ ਵਧੀਕ ਸੈਸ਼ਨ ਜੱਜ ਰਾਜੀਵ ਬੇਰੀ ਨੇ ਜਾਰੀ ਕੀਤੇ ਹਨ, ਜਦਕਿ ਰਣਇੰਦਰ ਨੂੰ ਸੰਮਨ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਜਪਇੰਦਰ ਸਿੰਘ ਨੇ ਜਾਰੀ ਕੀਤੇ ਸਨ। ਹੁਣ ਸੰਮਨ ‘ਤੇ 7 ਸਤੰਬਰ ਤੱਕ ਰੋਕ ਲਾ ਦਿੱਤੀ ਹੈ। ਇਹ ਮਾਮਲਾ ਆਮਦਨ ਕਰ ਵਿਭਾਗ ਵੱਲੋਂ 2016 ਵਿੱਚ ਵਿਦੇਸ਼ਾਂ ਵਿੱਚ ਜਾਇਦਾਦ ਤੇ ਲੁਕਵੀਂ ਆਮਦਨ ਦੇ ਇਲਜ਼ਾਮ ਹੇਠ ਦਰਜ ਕੀਤਾ ਗਿਆ ਸੀ।

 

RELATED ARTICLES
POPULAR POSTS