Breaking News
Home / ਪੰਜਾਬ / ਇਨ੍ਹਾਂ ਦਿਨਾਂ ‘ਚ ਵੀਜ਼ੇ ਬੰਦ ਹਨ, ਨਹੀਂ ਤਾਂ ਅਰੂਸਾ ਆਲਮ ਨੂੰ ਫਿਰ ਭਾਰਤ ਆਉਣ ਲਈ ਸੱਦਾ ਭੇਜਦਾ : ਕੈਪਟਨ ਅਮਰਿੰਦਰ

ਇਨ੍ਹਾਂ ਦਿਨਾਂ ‘ਚ ਵੀਜ਼ੇ ਬੰਦ ਹਨ, ਨਹੀਂ ਤਾਂ ਅਰੂਸਾ ਆਲਮ ਨੂੰ ਫਿਰ ਭਾਰਤ ਆਉਣ ਲਈ ਸੱਦਾ ਭੇਜਦਾ : ਕੈਪਟਨ ਅਮਰਿੰਦਰ

ਕਿਹਾ, ਮੈਂ 80 ਸਾਲ ਦਾ ਅਤੇ ਅਰੂਸਾ 69 ਸਾਲ ਦੀ ਹੋਣ ਜਾ ਰਹੀ ਹੈ – ਮਾੜੀ ਸੋਚ ਰੱਖਣਾ ਅੱਜ ਕੱਲ੍ਹ ਲੋਕਾਂ ਦਾ ਵਰਤਾਰਾ ਬਣਿਆ
ਵੱਖ-ਵੱਖ ਸ਼ਖ਼ਸੀਅਤਾਂ ਨਾਲ ਅਰੂਸਾ ਆਲਮ ਦੀਆਂ ਤਸਵੀਰਾਂ ਦੀ ਲੜੀ ਕੀਤੀ ਜਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਕੈਪਟਨ ਅਮਰਿੰਦਰ ਅਤੇ ਪਾਕਿ ਮਹਿਲਾ ਅਰੂਸਾ ਆਲਮ ਦੀ ਦੋਸਤੀ ਅਕਸਰ ਹੀ ਚਰਚਾ ਵਿਚ ਰਹਿੰਦੀ ਹੈ। ਪਿਛਲੇ ਦਿਨੀਂ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਫਿਰ ਕੈਪਟਨ ਅਮਰਿੰਦਰ ਅਤੇ ਅਰੂਸਾ ਦੀ ਦੋਸਤੀ ‘ਤੇ ਸਵਾਲ ਚੁੱਕੇ ਸਨ। ਇਸ ਦੇ ਚੱਲਦਿਆਂ ਕੈਪਟਨ ਅਮਰਿੰਦਰ ਨੇ ਵਿਰੋਧੀਆਂ ਨੂੰ ਜਵਾਬ ਦਿੱਤਾ ਅਤੇ ਕਿਹਾ ਕਿ ਇਨ੍ਹਾਂ ਦਿਨਾਂ ਦੌਰਾਨ ਵੀਜ਼ੇ ਬੰਦ ਹਨ, ਨਹੀਂ ਉਹ ਅਰੂਸਾ ਆਲਮ ਨੂੰ ਭਾਰਤ ਆਉਣ ਲਈ ਫਿਰ ਸੱਦਾ ਭੇਜਦੇ। ਇਹ ਗੱਲ ਕੈਪਟਨ ਅਮਰਿੰਦਰ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਅਰੂਸਾ ਆਲਮ ਦੇ ਨਾਲ ਭਾਰਤੀ ਹਸਤੀਆਂ ਦੀਆਂ ਫੋਟੋਆਂ ਸ਼ੇਅਰ ਕਰਕੇ ਕਹੀ। ਕੈਪਟਨ ਨੇ ਲਿਖਿਆ ਕਿ ਅਹਿਮ ਹਸਤੀਆਂ ਨਾਲ ਅਰੂਸਾ ਦੀਆਂ ਫੋਟੋਆਂ ਸ਼ੇਅਰ ਕਰ ਰਿਹਾ ਹਾਂ। ਕੈਪਟਨ ਨੇ ਕਿਹਾ ਕਿ ਕੀ ਇਨ੍ਹਾਂ ਸਾਰਿਆਂ ਦਾ ਆਈਐਸਆਈ ਨਾਲ ਸਬੰਧ ਹੈ? ਅਜਿਹਾ ਕਰਨ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਮੈਂ ਮਾਰਚ ਵਿਚ 80 ਸਾਲ ਦਾ ਅਤੇ ਅਰੂਸਾ ਅਗਲੇ ਸਾਲ 69 ਸਾਲ ਦੀ ਹੋਣ ਜਾ ਰਹੀ ਹੈ। ਲੋਕਾਂ ਦਾ ਮਾੜੀ ਸੋਚ ਰੱਖਣਾ ਅੱਜ ਕੱਲ੍ਹ ਦਾ ਵਰਤਾਰਾ ਬਣ ਗਿਆ ਹੈ। ਕੈਪਟਨ ਨੇ ਸਾਬਕਾ ਆਰਮੀ ਚੀਫ ਅਤੇ ਪੰਜਾਬ ਦੇ ਗਵਰਨਰ ਰਹੇ ਰੋਡਰਿਗਜ਼, ਪਾਕਿ ਵਿਚ ਹਾਈ ਕਮਿਸ਼ਨਰ ਰਹੇ ਸ਼ਿਵ ਸ਼ੰਕਰ ਮੇਨਨ, ਜੇਐਨ ਦੀਕਸ਼ਤ, ਸ਼ਿਆਮ ਸਰਨ, ਆਰਮੀ ਕਮਾਂਡਰ ਜਨਰਲ ਅਰੋੜਾ, ਸੋਨੀਆ ਗਾਂਧੀ, ਅਸ਼ਵਨੀ ਕੁਮਾਰ, ਸ਼ਤਰੂਘਨ ਸਿਨਹਾ, ਯਸ਼ਵੰਤ ਸਿਨ੍ਹਾ, ਮਹੇਸ਼ ਭੱਟ ਅਤੇ ਦਿਲੀਪ ਕੁਮਾਰ ਸਣੇ ਕਈ ਭਾਰਤੀ ਦਿੱਗਜ਼ਾਂ ਨਾਲ ਅਰੂਸਾ ਦੀ ਫੋਟੋ ਸ਼ੇਅਰ ਕੀਤੀ। ਜ਼ਿਕਰਯੋਗ ਹੈ ਕਿ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਅਰੂਸਾ ਆਲਮ ਦੇ ਨਾਲ ਕੈਪਟਨ ਦੀ ਨਜ਼ਦੀਕੀ ‘ਤੇ ਸਵਾਲ ਉਠਾਏ ਸਨ।

 

Check Also

ਪੰਜਾਬ ’ਚ ਨਿਗਮ ਚੋਣਾਂ ਦਾ ਐਲਾਨ ਇਸੇ ਹਫਤੇ ਸੰਭਵ

  ਸੁਪਰੀਮ ਕੋਰਟ ਨੇ 8 ਹਫਤਿਆਂ ’ਚ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਦਿੱਤੇ ਸਨ ਨਿਰਦੇਸ਼ …