Breaking News
Home / ਭਾਰਤ / ਡੋਕਲਾਮ ਵਿਵਾਦ ਸਬੰਧੀ ਭਾਰਤ ਨੂੰ ਮਿਲਿਆ ਜਪਾਨ ਦਾ ਸਮਰਥਨ

ਡੋਕਲਾਮ ਵਿਵਾਦ ਸਬੰਧੀ ਭਾਰਤ ਨੂੰ ਮਿਲਿਆ ਜਪਾਨ ਦਾ ਸਮਰਥਨ

ਕਿਹਾ, ਭਾਰਤ ਵਲੋਂ ਕੀਤੀ ਗਈ ਫੌਜ ਦੀ ਤਾਇਨਾਤੀ ਸਹੀ ਕਦਮ
ਨਵੀਂ ਦਿੱਲੀ/ਬਿਊਰੋ ਨਿਊਜ਼
ਡੋਕਲਾਮ ਵਿਵਾਦ ਦੇ ਚੱਲਦਿਆਂ ਭਾਰਤ ਨੂੰ ਜਪਾਨ ਦਾ ਸਮਰਥਨ ਮਿਲ ਗਿਆ ਹੈ। ਜਪਾਨ ਦਾ ਕਹਿਣਾ ਹੈ ਕਿ ਡੋਕਲਾਮ ਵਿਚ ਭਾਰਤ ਵੱਲੋਂ ਕੀਤੀ ਗਈ ਫੌਜ ਦੀ ਤਾਇਨਾਤੀ ਸਹੀ ਹੈ। ਇਸ ਦੇ ਨਾਲ ਹੀ ਜਪਾਨ ਨੇ ਕਿਹਾ ਕਿ ਭਾਰਤ, ਚੀਨ ਤੇ ਭੂਟਾਨ ਨੂੰ ਗੱਲਬਾਤ ਜ਼ਰੀਏ ਮੁੱਦਾ ਸੁਲਝਾਉਣਾ ਚਾਹੀਦਾ ਹੈ। ਕਿਸੇ ਵੀ ਦੇਸ਼ ਦੇ ਇਲਾਕੇ ਦੀ ਹਾਲਤ ਵਿਚ ਬਦਲਾਅ ਕਰਨ ਦੀ ਕੋਸ਼ਿਸ਼ ਨੂੰ ਜਪਾਨ ਨੇ ਸਹੀ ਨਹੀਂ ਦੱਸਿਆ। ਜਪਾਨ ਅਜਿਹਾ ਪਹਿਲਾ ਦੇਸ਼ ਹੈ ਜਿਸ ਨੇ ਡੋਕਲਾਮ ਵਿਵਾਦ ‘ਤੇ ਖੁੱਲ੍ਹ ਕੇ ਆਪਣੀ ਗੱਲ ਰੱਖੀ ਹੈ।
ਜਪਾਨ ਦੇ ਰਾਜਦੂਤ ਕੇਨਜੀ ਹਿਰਾਮਾਤਸੁ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਡੋਕਲਾਮ ਭੂਟਾਨ ਤੇ ਚੀਨ ਵਿਚਕਾਰ ਵਿਵਾਦਤ ਖੇਤਰ ਹੈ ਤੇ ਦੋਵੇਂ ਦੇਸ਼ ਗੱਲਬਾਤ ਕਰ ਰਹੇ ਹਨ। ਅਸੀਂ ਵੀ ਸਮਝਦੇ ਹਾਂ ਕਿ ਭਾਰਤ ਦੀ ਭੂਟਾਨ ਨਾਲ ਇੱਕ ਗੱਲ ਹੈ ਤੇ ਇਸੇ ਵਜ੍ਹਾ ਤੋਂ ਭਾਰਤੀ ਫੌਜ ਇਲਾਕੇ ਵਿਚ ਮੌਜੂਦ ਹੈ। ਰਾਜਦੂਤ ਨੇ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਹ ਸਪੱਸ਼ਟ ਕਰ ਦਿੱਤੀ ਹੈ ਕਿ ਭਾਰਤ ਹੱਲ ਕੱਢਣ ਲਈ ਚੀਨ ਨਾਲ ਗੱਲਬਾਤ ਰਾਜਦੂਤਾਂ ਜ਼ਰੀਏ ਜਾਰੀ ਰੱਖੇਗਾ।

 

Check Also

ਨਿਤਿਸ਼ ਕੁਮਾਰ ਨੇ ਕੈਬਨਿਟ ਵਿਸਥਾਰ ਤੋਂ ਬਾਅਦ ਵਿਭਾਗਾਂ ਦੀ ਕੀਤੀ ਵੰਡ

ਮੁੱਖ ਮੰਤਰੀ ਨੇ ਗ੍ਰਹਿ ਵਿਭਾਗ ਸਮੇਤ ਪੰਜ ਮਹਿਕਮੇ ਰੱਖੇ ਆਪਣੇ ਕੋਲ, ਤੇਜਸਵੀ ਯਾਦਵ ਬਣੇ ਸਿਹਤ …