Breaking News
Home / ਭਾਰਤ / ਭਗਤ ਸਿੰਘ ਦੇ ਸ਼ਹੀਦੀ ਦਿਵਸ ਤੋਂ ਦਿਲੀ ‘ਚ ਫਿਰ ਅੰਦੋਲਨ ਕਰਨਗੇ ਅੰਨਾ ਹਜ਼ਾਰੇ

ਭਗਤ ਸਿੰਘ ਦੇ ਸ਼ਹੀਦੀ ਦਿਵਸ ਤੋਂ ਦਿਲੀ ‘ਚ ਫਿਰ ਅੰਦੋਲਨ ਕਰਨਗੇ ਅੰਨਾ ਹਜ਼ਾਰੇ

ਕਿਹਾ, ਮੋਦੀ ਨੇ ਚਿੱਠੀ ਦਾ ਜਵਾਬ ਵੀ ਨਹੀਂ ਦਿੱਤਾ
ਮੁੰਬਈ/ਬਿਊਰੋ ਨਿਊਜ਼ : ਸਮਾਜਸੇਵੀ ਅੰਨਾ ਹਜ਼ਾਰੇ ਜਨ ਲੋਕਪਾਲ ਬਿਲ ਅਤੇ ਕਿਸਾਨਾਂ ਦੇ ਮੁੱਦੇ ‘ਤੇ ਫਿਰ ਦਿੱਲੀ ਵਿਚ ਅੰਦੋਲਨ ਕਰਨ ਜਾ ਰਹੇ ਹਨ। ਇਸ ਦੀ ਸ਼ੁਰੂਆਤ 23 ਮਾਰਚ ਨੂੰ ਭਗਤ ਸਿੰਘ ਦੇ ਸ਼ਹੀਦੀ ਦਿਵਸ ‘ਤੇ ਹੋਵੇਗੀ। ਅੰਨਾ ਹਜ਼ਾਰੇ ਨੇ ਰਾਲੇਗਾਣਾ ਸਿਧੀ ‘ਚ ਇਕ ਸਮਾਗਮ ਦੌਰਾਨ ਇਸ ਸਬੰਧੀ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਸੀ, ਜਿਸਦਾ ਜਵਾਬ ਹੁਣ ਨਹੀਂ ਮਿਲਿਆ ਹੈ। ਚੇਤੇ ਰਹੇ ਕਿ ਯੂਪੀਏ ਸਰਕਾਰ ਦੌਰਾਨ ਵੀ ਅਗਸਤ 2011 ਵਿਚ ਅੰਨਾ ਹਜ਼ਾਰੇ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ 12 ਦਿਨ ਤੱਕ ਭੁੱਖ ਹੜਤਾਲ ‘ਤੇ ਬੈਠੇ ਸਨ। ਇਸ ਅੰਦੋਲਨ ਵਿਚ ਦੇਸ਼ ਭਰ ਤੋਂ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਸੀ।
ਅੰਨਾ ਨੇ ਕਿਹਾ ਕਿ ਪਿਛਲੇ 22 ਸਾਲ ਵਿਚ ਕਰੀਬ 12 ਲੱਖ ਕਿਸਾਨ ਦੇਸ਼ ਵਿਚ ਆਤਮ ਹੱਤਿਆ ਕਰ ਚੁੱਕੇ ਹਨ। ਉਨ੍ਹਾਂ ਇਹ ਵੀ ਕਿਹਾ ਮੈਂ ਜਾਣਨਾ ਚਾਹੁੰਦਾ ਹੈ ਕਿ ਇਸ ਦੌਰਾਨ ਕਿੰਨੇ ਕਾਰੋਬਾਰੀਆਂ ਨੇ ਜਾਨ ਦਿੱਤੀ ਹੈ।

Check Also

ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ

ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …