Breaking News
Home / ਭਾਰਤ / ਡੇਰਾ ਸਿਰਸਾ ਦੇ ਬਾਹਰ ਕੋਈ ਵੀ ਸਮਾਗਮ ਨਾ ਕਰਵਾਏ ਜਾਣ ਦੇ ਨੋਟਿਸ ਚਿਪਕਾਏ

ਡੇਰਾ ਸਿਰਸਾ ਦੇ ਬਾਹਰ ਕੋਈ ਵੀ ਸਮਾਗਮ ਨਾ ਕਰਵਾਏ ਜਾਣ ਦੇ ਨੋਟਿਸ ਚਿਪਕਾਏ

25 ਜਨਵਰੀ ਨੂੰ ਹੈ ਸ਼ਾਹ ਸਤਨਾਮ ਦਾ ਜਨਮ ਦਿਨ
ਸਿਰਸਾ/ਬਿਊਰੋ ਨਿਊਜ਼
ਪੁਲਿਸ ਨੇ ਡੇਰਾ ਸਿਰਸਾ ਦੇ ਬਾਹਰ ਕੋਈ ਵੀ ਸਮਾਗਮ ਨਾ ਕਰਵਾਏ ਜਾਣ ਦੇ ਨੋਟਿਸ ਚਿਪਕਾ ਦਿੱਤੇ ਹਨ। ਇਸ ਦੇ ਨਾਲ 25 ਜਨਵਰੀ ਨੂੰ ਸ਼ਾਹ ਸਤਨਾਮ ਦੇ ਜਨਮ ਦਿਨ ਮੌਕੇ ਹੋਣ ਵਾਲੇ ਸਮਾਗਮ ‘ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਹਾਲਾਂਕਿ, ਨੋਟਿਸ ਵਿੱਚ ਇਹ ਲਿਖਿਆ ਹੈ ਕਿ ਪ੍ਰਸ਼ਾਸਨ ਦੀ ਇਜਾਜ਼ਤ ਲੈ ਕੇ ਕਿਸੇ ਕਿਸਮ ਦਾ ਸਮਾਗਮ ਕੀਤਾ ਜਾ ਸਕਦਾ ਹੈ। ਥਾਣਾ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ 25 ਜਨਵਰੀ ਨੂੰ ਸ਼ਾਹ ਸਤਨਾਮ ਦੇ ਜਨਮ ਦਿਨ ਮੌਕੇ ਹੋਣ ਵਾਲੇ ਸਮਾਗਮ ਵਿੱਚ ਕਾਫੀ ਲੋਕਾਂ ਦੇ ਆਉਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਿਰਸਾ ਵਿੱਚ ਭੀੜ ਨੇ ਕਾਫੀ ਭੰਨ-ਤੋੜ ਕੀਤੀ ਸੀ ਸੋ ਇਸ ਲਈ ਬਗ਼ੈਰ ਇਜਾਜ਼ਤ ਕੀਤੇ ਸਮਾਗਮ ‘ਤੇ ਪੁਲਿਸ ਕਾਰਵਾਈ ਕਰੇਗੀ।
ਉਧਰ ਡੇਰੇ ਵਿੱਚ ਇਸ ਸਮਾਗਮ ਦੀਆਂ ਤਿਆਰੀਆਂ ਗੁਪਤ ਤਰੀਕੇ ਨਾਲ ਜਾਰੀ ਹਨ। ਇਸ ‘ਤੇ ਪੁਲਿਸ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਪੁਲਿਸ ਨੂੰ ਕਿਸੇ ਮੰਦਭਾਗੀ ਘਟਨਾ ਦਾ ਖ਼ਦਸ਼ਾ ਵੀ ਹੈ।

Check Also

ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ

ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …