5.7 C
Toronto
Monday, October 27, 2025
spot_img
Homeਭਾਰਤਜ਼ਮੀਨ ਬਦਲੇ ਨੌਕਰੀ ਮਾਮਲੇ ’ਚ ਲਾਲੂ, ਰਾਬੜੀ ਅਤੇ ਮੀਸਾ ਭਾਰਤੀ ਨੂੰ ਮਿਲੀ...

ਜ਼ਮੀਨ ਬਦਲੇ ਨੌਕਰੀ ਮਾਮਲੇ ’ਚ ਲਾਲੂ, ਰਾਬੜੀ ਅਤੇ ਮੀਸਾ ਭਾਰਤੀ ਨੂੰ ਮਿਲੀ ਜ਼ਮਾਨਤ

ਸੀਬੀਆਈ ਨੇ ਜ਼ਮਾਨਤ ਦਾ ਨਹੀਂ ਕੀਤਾ ਵਿਰੋਧ, ਮਾਮਲੇ ਦੀ ਅਗਵਾਈ 29 ਮਾਰਚ ਨੂੰ
ਪਟਨਾ/ਬਿਊਰੋ ਨਿਊਜ਼ : ਰੇਲਵੇ ਵਿਭਾਗ ਵਿਚ ਜ਼ਮੀਨ ਬਦਲੇ ਨੌਕਰੀ ਦੇਣ ਦੇ ਮਾਮਲੇ ’ਚ ਦਿੱਲੀ ਦੀ ਅਦਾਲਤ ਨੇ ਸਾਬਕਾ ਰੇਲਵੇ ਮੰਤਰੀ ਲਾਲੂ ਪ੍ਰਸਾਦ ਯਾਦਵ, ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਉਨ੍ਹਾਂ ਦੀ ਧੀ ਮੀਸਾ ਭਾਰਤੀ ਸਮੇਤ ਹੋਰਨਾਂ ਆਰੋਪੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਸੀਬੀਆਈ ਵੱਲੋਂ ਤਿੰਨਾਂ ਦੀ ਜ਼ਮਾਨਤ ਦਾ ਵਿਰੋਧ ਨਹੀਂ ਕੀਤਾ ਗਿਆ ਅਤੇ ਅਦਾਲਤ ਨੇ 50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ’ਤੇ ਜ਼ਮਾਨਤ ਦੇ ਦਿੱਤੀ। ਇਸ ਮਾਮਲੇ ਦੀ ਅਗਲੀ ਸੁਣਵਾਈ ਆਉਂਦੀ 29 ਮਾਰਚ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਵ੍ਹੀਲਚੇਅਰ ’ਤੇ ਅਦਾਲਤ ਵਿਚ ਪੇਸ਼ ਹੋਣ ਲਈ ਪਹੁੰਚੇ ਸਨ, ਉਨ੍ਹਾਂ ਦੇ ਨਾਲ ਪਤਨੀ ਰਾਬੜੀ ਦੇਵੀ ਅਤੇ ਬੇਟੀ ਮੀਸਾ ਭਾਰਤੀ ਵੀ ਮੌਜੂਦ ਸਨ। ਧਿਆਨ ਰਹੇ ਕਿ ਰੇਲਵੇ ਵਿਭਾਗ ਵਿਚ ਜ਼ਮੀਨ ਬਦਲੇ ਨੋਕਰੀ ਮਾਮਲੇ ’ਚ ਲੰਘੀ 27 ਫਰਵਰੀ ਨੂੰ ਦਿੱਲੀ ਦੀ ਰਾਊਜ ਐਵੇਨਿਊ ਅਦਾਲਤ ਨੇ ਸਾਰੇ 16 ਮੁਲਜ਼ਮਾਂ ਨੂੰ ਸੰਮਨ ਜਾਰੀ ਕਰਕੇ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਸੀਬੀਆਈ ਲੰਘੇ ਦਿਨੀਂ ਇਸ ਮਾਮਲੇ ’ਚ ਲਾਲੂ ਯਾਦਵ ਕੋਲੋਂ ਦਿੱਲੀ ਵਿਚ ਅਤੇ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਕੋਲੋਂ ਪਟਨਾ ਵਿਚ ਜਾ ਕੇ ਪੁੱਛਗਿੱਛ ਵੀ ਕਰ ਚੁੱਕੀ ਹੈ। ਸੀਬੀਆਈ ਵੱਲੋਂ ਪੇਸ਼ ਕੀਤੀ ਗਈ ਚਾਰਜਸ਼ੀਟ ਵਿਚ ਆਰੋਪ ਲਗਾਇਆ ਗਿਆ ਹੈ ਕਿ ਰੇਲਵੇ ਮੰਤਰੀ ਰਹਿੰਦੇ ਹੋਏ ਲਾਲੂ ਯਾਦਵ ਨੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਰੇਲਵੇ ਵਿਭਾਗ ’ਚ ਨਿਯੁਕਤੀਆਂ ਕੀਤੀਆਂ ਸਨ।

 

RELATED ARTICLES
POPULAR POSTS