ਤੇਲੰਗਾਨਾ ’ਚ ਏਅਰਫੋਰਸ ਦਾ ਟ੍ਰੇਨਰ ਏਅਰ ਕਰਾਫਟ ਕਰੈਸ਼ December 4, 2023 ਤੇਲੰਗਾਨਾ ’ਚ ਏਅਰਫੋਰਸ ਦਾ ਟ੍ਰੇਨਰ ਏਅਰ ਕਰਾਫਟ ਕਰੈਸ਼ ਦੋ ਪਾਇਲਟਾਂ ਦੀ ਗਈ ਜਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਏਅਰ ਫੋਰਸ ਦਾ ਇਕ ਟ੍ਰੇਨਿੰਗ ਜਹਾਜ਼ ਅੱਜ ਸੋਮਵਾਰ ਸਵੇਰੇ ਤੇਲੰਗਾਨਾ ਵਿਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਦੋ ਪਾਇਲਟਾਂ ਦੀ ਜਾਨ ਚਲੇ ਗਈ। ਇਹ ਜਹਾਜ਼ ਮੇਡਕ ਦੇ ਬਾਹਰੀ ਇਲਾਕੇ ਪਰਿਧੀ ਖੇਲੀ ਵਿਚ ਕਰੈਸ਼ ਹੋਇਆ ਹੈ। ਇੰਡੀਅਨ ਏਅਰ ਫੋਰਸ ਦੇ ਅਧਿਕਾਰੀਆਂ ਮੁਤਾਬਕ ਇਸ ਜਹਾਜ਼ ਵਿਚ ਦੋ ਪਾਇਲਟ ਮੌਜੂਦ ਸਨ, ਜਿਸ ਵਿਚ ਇਕ ਟ੍ਰੇਨਰ ਸੀ ਜੋ ਨਵੇਂ ਕੈਡੇਟ ਨੂੰ ਜਹਾਜ਼ ਉਡਾਉਣਾ ਸਿਖਾ ਰਿਹਾ ਸੀ। ਅੱਜ ਸੋਮਵਾਰ ਸਵੇਰੇ ਡਿੰਡੀਗੁਲ ਦੇ ਏਅਰ ਫੋਰਸ ਅਕੈਡਮੀ ਤੋਂ ਇਸ ਜਹਾਜ਼ ਨੇ ਉਡਾਨ ਭਰੀ ਅਤੇ 8 ਵੱਜ ਕੇ 55 ਮਿੰਟ ’ਤੇ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਸਥਾਨਕ ਲੋਕਾਂ ਮੁਤਾਬਕ, ਇਹ ਜਹਾਜ਼ ਕੁਝ ਮਿੰਟਾਂ ਵਿਚ ਹੀ ਸੜ ਕੇ ਸੁਆਹ ਹੋ ਗਿਆ। ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ 8 ਮਹੀਨਿਆਂ ਵਿਚ ਏਅਰ ਫੋਰਸ ਦਾ ਇਹ ਤੀਜਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ ਹੈ। ਇਸ ਤੋਂ ਪਹਿਲਾਂ ਜੂਨ ਮਹੀਨੇ ’ਚ ਟਰੇਨੀ ਜਹਾਜ਼ ਕਿਰਣ ਕੈ੍ਰਸ਼ ਹੋ ਗਿਆ ਸੀ ਅਤੇ ਇਸ ਤੋਂ ਪਹਿਲਾਂ ਮਈ ਮਹੀਨੇ ਦੌਰਾਨ ਮਿਗ-21 ਜਹਾਜ਼ ਕਰੈਸ਼ ਹੋ ਜਾਣ ਨਾਲ ਤਿੰਨ ਪਾਇਲਟਾਂ ਦੀ ਜਾਨ ਚਲੇ ਗਈ ਸੀ। 2023-12-04 Parvasi Chandigarh Share Facebook Twitter Google + Stumbleupon LinkedIn Pinterest