ਪਤਨੀ ਬੋਲੀ : ਅੱਜ ਸਾਡੀ ਮੈਰਿਜ ਐਨਵਰਸਰੀ ਪ੍ਰੰਤੂ ਹੇਮੰਤ ਮੌਜੂਦ ਨਹੀਂ
ਰਾਂਚੀ/ਬਿਊਰੋ ਨਿਊਜ਼ : ਰਾਂਚੀ ਕੋਰਟ ਨੇ ਜ਼ਮੀਨ ਘੋਟਾਲਾ ਮਾਮਲੇ ’ਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦਾ ਈਡੀ ਰਿਮਾਂਡ 5 ਦਿਨਾਂ ਲਈ ਹੋਰ ਵਧਾ ਦਿੱਤਾ ਹੈ। ਜਾਂਚ ਏਜੰਸੀ ਨੇ ਪੀਐਮਐਲਏ ਕੋਰਟ ਤੋਂ ਸੋਰੇਨ ਦਾ ਰਿਮਾਂਡ 7 ਦਿਨ ਵਧਾਉਣ ਦੀ ਅਪੀਲ ਕੀਤੀ ਸੀ। ਈਡੀ ਨੇ ਕਿਹਾ ਕਿ ਪੁੱਛਗਿੱਛ ਦੌਰਾਨ ਹੇਮੰਤ ਸੋਰੇਨ ਵੱਲੋਂ ਜੋ ਜਵਾਬ ਦਿੱਤੇ ਗਏ ਹਨ ਉਸ ਤੋਂ ਅਸੀਂ ਸੰਤਸ਼ਟ ਨਹੀਂ। ਜਦਕਿ ਅਸੀਂ ਕਈ ਹੋਰ ਸਵਾਲ ਵੀ ਪੁੱਛਣੇ ਹਨ ਜਿਸ ਦੇ ਚਲਦਿਆਂ ਰਿਮਾਂਡ ਵਧਾਉਣ ਦੀ ਜ਼ਰੂਰਤ ਹੈ। ਈਡੀ ਵੱਲੋਂ ਹੁਣ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਕੋਲੋਂ 12 ਫਰਵਰੀ ਤੱਕ ਪੁੱਛਗਿੱਛ ਕੀਤੀ ਜਾਵੇਗੀ। ਧਿਆਨ ਰਹੇ ਕਿ ਹੇਮੰਤ ਸੋਰੇਨ ਨੂੰ ਲੰਘੀ 31 ਜਨਵਰੀ ਨੂੰ ਈਡੀ ਵੱਲੋਂ ਗਿ੍ਰਫਤਾਰ ਕੀਤਾ ਗਿਆ ਸੀ ਜਦਕਿ 3 ਫਰਵਰੀ ਨੂੰ ਸੋਰੇਨ ਨੂੰ 5 ਦਿਨ ਦੇ ਈਡੀ ਰਿਮਾਂਡ ’ਤੇ ਭੇਜਿਆ ਗਿਆ ਸੀ। ਅੱਜ ਬੁੱਧਵਾਰ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਉਨ੍ਹਾਂ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਨ੍ਹਾਂ ਦਾ ਰਿਮਾਂਡ 12 ਫਰਵਰੀ ਤੱਕ ਹੋਰ ਵਧਾ ਦਿੱਤਾ ਹੈ। ਉਧਰ ਪਤਨੀ ਕਲਪਨਾ ਸੋਰੇਨ ਨੇ ਲਿਖਿਆ ਕਿ ਅੱਜ ਸਾਡੀ ਮੈਰਿਜ ਐਨਵਰਸਰੀ ਹੈ ਪ੍ਰੰਤੂ ਹੇਮੰਤ ਸੋਰੇਨ ਨਾਲ ਮੌਜੂਦ ਨਹੀਂ।