ਗਲੇ ਮਿਲੇ, ਸੰਸਦ ਵਿਚ ਅਜਿਹਾ ਪਹਿਲੀ ਵਾਰ ਹੋਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਬੇਭਰੋਸਗੀ ਮਤੇ ‘ਤੇ ਭਾਸ਼ਣ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੇ ਲਗਾ ਲਿਆ। ਰਾਹੁਲ ਨੇ ਕਿਹਾ ਕਿ ਤੁਸੀਂ ਮੈਨੂੰ ਪੱਪੂ ਕਹਿ ਸਕਦੇ ਹੋ ਅਤੇ ਗਾਲੀਆਂ ਦੇ ਸਕਦੇ ਹੋ, ਪਰ ਮੇਰੇ ਮਨ ਵਿਚ ਤੁਹਾਡੇ ਖਿਲਾਫ ਨਫਰਤ ਨਹੀਂ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਜਦੋਂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਗਲੇ ਲਗਾਇਆ ਤਾਂ ਸਾਰੇ ਸੰਸਦ ਮੈਂਬਰ ਹੈਰਾਨ ਰਹਿ ਗਏ, ਕਿਉਂਕਿ ਸਦਨ ਵਿਚ ਅਜਿਹਾ ਪਹਿਲੀ ਵਾਰ ਹੋਇਆ ਸੀ। ਮੋਦੀ ਨੇ ਵੀ ਰਾਹੁਲ ਗਾਂਧੀ ਦੀ ਪਿੱਠ ਥਪਥਪਾਈ। ਰਾਹੁਲ ਗਾਂਧੀ ਦਾ ਕਹਿਣਾ ਸੀ ਕਿ ਮੈਂ ਪ੍ਰਧਾਨ ਮੰਤਰੀ, ਭਾਜਪਾ ਅਤੇ ਆਰ ਐਸ ਐਸ ਦਾ ਬਹੁਤ ਧੰਨਵਾਦ ਕਰਦਾ ਹਾਂ, ਇਨ੍ਹਾਂ ਨੇ ਮੈਨੂੰ ਕਾਂਗਰਸ ਅਤੇ ਹਿੰਦੁਸਤਾਨੀ ਹੋਣ ਦਾ ਮਤਲਬ ਸਿਖਾਇਆ। ਆਪਣੇ ਭਾਸ਼ਣ ਵਿਚ ਰਾਹੁਲ ਨੇੋ ਭਾਜਪਾ ‘ਤੇ ਤਿੱਖੇ ਨਿਸ਼ਾਨੇ ਵੀ ਲਗਾਏ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …