14.8 C
Toronto
Friday, April 17, 2026
spot_img
Homeਭਾਰਤਸੁਪਰੀਮ ਕੋਰਟ ਨੇ ਸਹਾਰਾ ਨੂੰ ਦਿੱਤਾ ਝਟਕਾ

ਸੁਪਰੀਮ ਕੋਰਟ ਨੇ ਸਹਾਰਾ ਨੂੰ ਦਿੱਤਾ ਝਟਕਾ

ਕਿਹਾ, ਐਂਬੀ ਵੈਲੀ ਦੀ ਨਿਲਾਮੀ ਪ੍ਰਕਿਰਿਆ ਨਹੀਂ ਰੁਕੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਸਹਾਰਾ ਦੇ ਇਕ ਕੇਸ ਦੀ ਸੁਣਵਾਈ ਕਰਦਿਆਂ ਕਿਹਾ ਕਿ ਐਂਬੀ ਵੈਲੀ ਦੀ ਨਿਲਾਮੀ ਪ੍ਰਕਿਰਿਆ ਨਹੀਂ ਰੁਕੇਗੀ। ਅਦਾਲਤ ਨੇ ਸਹਾਰਾ ਮੁਖੀ ਦੀ ਨਿਲਾਮੀ ਪ੍ਰਕਿਰਿਆ ‘ਤੇ ਰੋਕ ਲਾਉਣ ਵਾਲੀ ਅਰਜ਼ੀ ਖਾਰਜ ਕਰ ਦਿੱਤੀ ਹੈ। ਹੁਣ 14 ਅਗਸਤ ਨੂੰ ਹੀ ਨਿਲਾਮੀ ਦਾ ਪਬਲਿਕ ਨੋਟਿਸ ਜਾਰੀ ਹੋ ਜਾਵੇਗਾ। ਸਹਾਰਾ ਨੇ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਐਂਬੀ ਵੈਲੀ ਦੀ ਨਿਲਾਮੀ ਪ੍ਰਕਿਰਿਆ ਫਿਲਹਾਲ ਰੋਕ ਦਿੱਤੀ ਜਾਵੇ ਕਿਉਂਕਿ ਰੁਪਏ ਵਾਪਸ ਕਰਨ ਲਈ ਉਹ ਕਿਸੇ ਹੋਰ ਪਲਾਨ ‘ਤੇ ਕੰਮ ਕਰ ਰਹੇ ਹਨ।

RELATED ARTICLES
POPULAR POSTS