ਬੱਸ ਦੇ ਡਰਾਈਵਰ ਅਤੇ ਇਕ ਸਵਾਰੀ ਦੇ ਲੱਗੀਆਂ ਸੱਟਾਂ
ਬਰਨਾਲਾ/ਬਿਊਰੋ ਨਿਊਜ਼
ਡੇਰਾ ਸੱਚਾ ਸੌਦਾ ਪ੍ਰੇਮੀਆਂ ਨੇ ਅੱਜ ਬਰਨਾਲਾ ‘ਚ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰੇਮੀਆਂ ਨੇ ਸਵਾਰੀਆਂ ਨਾਲ ਬੱਸ ਦੀ ਭੰਨ੍ਹ-ਤੋੜ ਵੀ ਕਰ ਦਿੱਤੀ। ਇਸ ਘਟਨਾ ਵਿੱਚ ਬੱਸ ਦੇ ਡਰਾਈਵਰ ਤੇ ਇੱਕ ਸਵਾਰੀ ਦੇ ਸੱਟਾਂ ਵੀ ਲੱਗੀਆਂ ਹਨ। ਡੇਰਾ ਪ੍ਰੇਮੀ, ਗੁਰਮੀਤ ਰਾਮ ਰਹੀਮ ਸਿੰਘ ਵਿਰੁੱਧ ਕੇਸ ਦੀਆਂ ਅਦਾਲਤ ਵਿੱਚ ਪੈ ਰਹੀਆਂ ਲਗਾਤਾਰ ਤਰੀਕਾਂ ਤੋਂ ਖਫਾ ਸਨ। ਇਨ੍ਹਾਂ ਪੇਸ਼ੀਆਂ ਦੇ ਵਿਰੋਧ ਵਿੱਚ ਉਨ੍ਹਾਂ ਰੋਸ ਪ੍ਰਦਸ਼ਨ ਕੀਤਾ। ਇਸ ਦੌਰਾਨ ਇੱਕ ਪ੍ਰਾਈਵੇਟ ਕੰਪਨੀ ਦੀ ਸਵਾਰੀਆਂ ਨਾਲ ਭਰੀ ਬੱਸ ਜਾਮ ਲੱਗਾ ਹੋਣ ਕਾਰਨ ਬਦਲਵੇਂ ਰੂਟ ਤੋਂ ਜਾਣ ਲੱਗੀ ਤਾਂ ਪ੍ਰੇਮੀਆਂ ਨੇ ਬੱਸ ‘ਤੇ ਹਮਲਾ ਕਰ ਦਿੱਤਾ। ਬਰਨਾਲਾ ਦੇ ਡੀ.ਐਸ.ਪੀ. ਨੇ ਕਿਹਾ ਕਿ ਬੱਸ ਦੇ ਡਰਾਈਵਰ ਤੇ ਕੰਡਕਟਰ ਦੇ ਬਿਆਨਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਮੁਲਜ਼ਮਾਂ ਪ੍ਰਤੀ ਢਿੱਲ ਨਹੀਂ ਵਰਤੀ ਜਾਵੇਗੀ।
Check Also
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਲਈ ਡਰੈਸ ਕੋਡ ਲਾਗੂ
20 ਜੁਲਾਈ ਤੋਂ ਸ਼ੁਰੂ ਹੋਵੇਗਾ ਡਰੈਸ ਕੋਡ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਸ਼ਹਿਰ …