-8.6 C
Toronto
Friday, January 2, 2026
spot_img
Homeਭਾਰਤਚੋਣ ਕਮਿਸ਼ਨ ਨੇ ਹਲਫੀਆ ਬਿਆਨ ਰਾਹੀਂ ਸੁਪਰੀਮ ਕੋਰਟ ਨੂੰ ਕੀਤਾ ਸੂਚਿਤ

ਚੋਣ ਕਮਿਸ਼ਨ ਨੇ ਹਲਫੀਆ ਬਿਆਨ ਰਾਹੀਂ ਸੁਪਰੀਮ ਕੋਰਟ ਨੂੰ ਕੀਤਾ ਸੂਚਿਤ

ਕਿਹਾ, ਅਗਲੀਆਂ ਚੋਣਾਂ ਵਿਚ ਵੋਟਿੰਗ ਮਸ਼ੀਨ ਦੇ ਨਾਲ ਵੀ.ਵੀ. ਪੈਟ ਮਸ਼ੀਨ ਨੂੰ ਵੀ ਹਰ ਪੋਲਿੰਗ ਬੂਥ ‘ਤੇ ਕੀਤਾ ਜਾਵੇਗਾ ਸਥਾਪਿਤ
ਨਵੀਂ ਦਿੱਲੀ/ਬਿਊਰੋ ਨਿਊਜ਼
ਚੋਣ ਕਮਿਸ਼ਨ ਨੇ ਅੱਜ ਹਲਫੀਆ ਬਿਆਨ ਰਾਹੀਂ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਅਗਲੀਆਂ ਚੋਣਾਂ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ ਨੂੰ ਵਰਤਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਪਿਛਲੇ ਸਮੇਂ ਵਿੱਚ ਹੋਈਆਂ ਚੋਣਾਂ ਵਿੱਚ ਵਰਤੀਆਂ ਈ.ਵੀ.ਐਮ. ਵਿੱਚ ਗੜਬੜੀ ਦੇ ਦੋਸ਼ ਲੱਗੇ ਸਨ। ਇਸ ‘ਤੇ ਕਮਿਸ਼ਨ ਨੇ ਦੇਸ਼ ਦੇ ਸਿਆਸੀ ਦਲਾਂ ਨੂੰ ਈ.ਵੀ.ਐਮ. ਵਿੱਚ ਗੜਬੜੀ ਸਾਬਤ ਕਰਨ ਲਈ 3 ਜੂਨ ਨੂੰ ਮੌਕਾ ਦਿੱਤਾ ਸੀ ਪਰ ਕੋਈ ਸਾਬਤ ਨਹੀਂ ਸੀ ਕਰ ਸਕਿਆ। ਚੋਣ ਕਮਿਸ਼ਨਰ ਨਸੀਮ ਜ਼ੈਦੀ ਨੇ ਕਿਹਾ ਕਿ ਇਨ੍ਹਾਂ ਮਸ਼ੀਨਾਂ ਨੂੰ ਬੈਂਗਲੁਰੂ ਤੇ ਹੈਦਰਾਬਾਦ ਵਿੱਚ ਤਕਨੀਕੀ ਮਾਹਰਾਂ ਵੱਲੋਂ ਹਰ ਪੱਖ ਤੋਂ ਡੂੰਘਾਈ ਨਾਲ ਜਾਂਚਿਆ ਗਿਆ ਹੈ। ਇਸ ਲਈ ਇਸ ਵਿੱਚ ਹੇਰਫੇਰ ਨਹੀਂ ਕੀਤਾ ਜਾ ਸਕਦਾ। ਕਮਿਸ਼ਨ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਵਧੇਰੇ ਪਾਰਦਰਸ਼ਤਾ ਲਈ ਵੋਟਿੰਗ ਮਸ਼ੀਨ ਦੇ ਨਾਲ ਵੀ.ਵੀ. ਪੈਟ ਮਸ਼ੀਨ ਨੂੰ ਵੀ ਹਰ ਪੋਲਿੰਗ ਬੂਥ ‘ਤੇ ਸਥਾਪਤ ਕੀਤਾ ਜਾਵੇਗਾ। ਚੇਤੇ ਰਹੇ ਕਿ ਪੰਜਾਬ ਤੇ ਉੱਤਰ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਬੀਐਸਪੀ ਨੇ ਈ.ਵੀ.ਐਮ. ਦੀ ਪਾਰਦਰਸ਼ਤਾ ‘ਤੇ ਸਵਾਲ ਚੁੱਕੇ ਸਨ।

RELATED ARTICLES
POPULAR POSTS