21.5 C
Toronto
Monday, August 24, 2026
spot_img
Homeਭਾਰਤਕਾਂਗਰਸ ਨੂੰ ਕਰਨਾਟਕ 'ਚ 136 ਸੀਟਾਂ ਮਿਲੀਆਂ ਤੇ ਮੱਧ ਪ੍ਰਦੇਸ਼ 'ਚ 150...

ਕਾਂਗਰਸ ਨੂੰ ਕਰਨਾਟਕ ‘ਚ 136 ਸੀਟਾਂ ਮਿਲੀਆਂ ਤੇ ਮੱਧ ਪ੍ਰਦੇਸ਼ ‘ਚ 150 ਜਿੱਤਾਂਗੇ : ਰਾਹੁਲ ਗਾਂਧੀ

ਕਾਂਗਰਸ ਨੂੰ ਕਰਨਾਟਕ ‘ਚ 136 ਸੀਟਾਂ ਮਿਲੀਆਂ ਤੇ ਮੱਧ ਪ੍ਰਦੇਸ਼ ‘ਚ 150 ਜਿੱਤਾਂਗੇ : ਰਾਹੁਲ ਗਾਂਧੀਕਿਹਾ : ਮੱਧ ਪ੍ਰਦੇਸ਼ ‘ਚ ਕਰਨਾਟਕ ਵਾਲਾ ਪ੍ਰਦਰਸ਼ਨ ਦੁਹਰਾਵਾਂਗੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਵੀ ਆਪਣਾ ਕਰਨਾਟਕ ਵਾਲਾ ਪ੍ਰਦਰਸ਼ਨ ਦੁਹਰਾਏਗੀ। ਉਨ੍ਹਾਂ ਕਿਹਾ ਕਿ ਕਰਨਾਟਕ ‘ਚ ਪਾਰਟੀ ਨੂੰ 136 ਸੀਟਾਂ ਮਿਲੀਆਂ ਸਨ ਤੇ ਮੱਧ ਪ੍ਰਦੇਸ਼ ‘ਚ 150 ਸੀਟਾਂ ਹਾਸਲ ਕਰੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਸਾਲ ਦੇ ਅੰਤ ‘ਚ ਹੋਣ ਵਾਲੀਆਂ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਪਾਰਟੀ ਦੀ ਸੂਬਾ ਇਕਾਈ ਦੇ ਸੀਨੀਅਰ ਨੇਤਾਵਾਂ ਨਾਲ ਬੈਠਕ ਕੀਤੀ। ਇਸ ਮੀਟਿੰਗ ਵਿੱਚ ਰਾਹੁਲ ਗਾਂਧੀ ਅਤੇ ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੀ ਹਾਜ਼ਰ ਸਨ। ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਸਾਡੀ ਲੰਬੀ ਗੱਲਬਾਤ ਹੋਈ। ਸਾਡਾ ਅੰਦਰੂਨੀ ਮੁਲਾਂਕਣ ਇਹ ਹੈ ਕਿ ਅਸੀਂ ਮੱਧ ਪ੍ਰਦੇਸ਼ ਵਿੱਚ 150 ਸੀਟਾਂ ਜਿੱਤ ਰਹੇ ਹਾਂ।’ ਇਹ ਪੁੱਛਣ ‘ਤੇ ਕੀ ਕਮਲਨਾਥ ਮੱਧ ਪ੍ਰਦੇਸ਼ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਤਾਂ ਰਾਹੁਲ ਗਾਂਧੀ ਨੇ ਸਿਰਫ ਇੰਨਾ ਹੀ ਕਿਹਾ, ‘ਅਸੀਂ 150 ਸੀਟਾਂ ਜਿੱਤ ਰਹੇ ਹਾਂ।’

 

RELATED ARTICLES
POPULAR POSTS