-0.6 C
Toronto
Sunday, December 28, 2025
spot_img
Homeਭਾਰਤਪੂਰੇ ਹਿੰਦੋਸਤਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦੈ :...

ਪੂਰੇ ਹਿੰਦੋਸਤਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦੈ : ਨਿਤਿਸ਼ ਕੁਮਾਰ

ਹਰ ਸਿੱਖ ਦੇ ਦਿਲ ‘ਚ ਨਿਤਿਸ਼ ਕੁਮਾਰ ਪ੍ਰਤੀ ਹੈ ਸਨਮਾਨ
ਇੰਦੌਰ/ਬਿਊਰੋ ਨਿਊਜ਼ : ਗਵਾਲੀਅਰ ਕਿਲ੍ਹੇ ਦੇ ਉਸ ਇਤਿਹਾਸਕ ਸਥਾਨ ‘ਤੇ ਨਤਮਸਤਕ ਹੋ ਕੇ ਮੈਂ ਆਪਣੇ ਆਪ ਨੂੰ ਬੜਾ ਹੀ ਸੁਭਾਗਾ ਸਮਝ ਰਿਹਾ ਹਾਂ, ਜਿੱਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਚਰਨ ਪਾਏ। ਇਸ ਸਥਾਨ ‘ਤੇ ਆ ਕੇ ਮੈਨੂੰ ਬੜਾ ਹੀ ਚੰਗਾ ਲੱਗ ਰਿਹਾ ਹੈ। ਸਿੱਖਾਂ ਦਾ ਇਤਿਹਾਸ ਸੁਣ ਕੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪੂਰੇ ਹਿੰਦੁਸਤਾਨ ਨੂੰઠਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਜੋ ਸਰਬੰਸ ਦੀ ਕੁਰਬਾਨੀ ਦਿੱਤੀ ਦੁਨੀਆ ਦੇ ਇਤਿਹਾਸ ਵਿਚ ਇਹੋ ਜਿਹੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਇਹ ਵਿਚਾਰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਸਨ ਜੋ ਉਨ੍ਹਾਂ ਗੁਰਦੁਆਰਾ ਦਾਤਾ ਬੰਦੀਛੋੜ ਗਵਾਲੀਅਰ ਕਿਲ੍ਹੇ ਵਿਖੇ ਪ੍ਰਗਟਾਏ। ਆਉਂਦਿਆਂ ਹੀ ਉਨ੍ਹਾਂ ਨੇ ਫਤਹਿ ਬੁਲਾਈ ਤੇ ਜੈਕਾਰਾ ਵੀ ਛੱਡਿਆ। ਨਿਤਿਸ਼ ਕੁਮਾਰ ਨੂੰ ਸਨਮਾਨਿਤ ਕਰਦਿਆਂ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਕਿਹਾ ਕਿ 351 ਸਾਲਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਜੋ ਸੰਪੂਰਨ ਵਿਵਸਥਾਵਾਂ ਬਿਹਾਰ ਖਾਸ ਕਰਕੇ ਪਟਨਾ ਵਿਖੇ ਨਿਤਿਸ਼ ਕੁਮਾਰ ਨੇ ਕੀਤੀਆਂ ਸਨ, ਉਸ ਨਾਲ ਹਰ ਸਿੱਖ ਦੇ ਦਿਲ ਵਿਚ ਨਿਤਿਸ਼ ਕੁਮਾਰ ਪ੍ਰਤੀ ਸ਼ਰਧਾ ਤੇ ਸਨਮਾਨ ਪੈਦਾ ਹੋਇਆ ਹੈ। ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਨਿਤਿਸ਼ ਕੁਮਾਰ ਨੂੰ ਸਿਰੋਪਾਓ ਦੇ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਤਸਵੀਰ ਵੀ ਦਿੱਤੀ।
ਕੇਂਦਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਯਾਦ ਵਿਚ 67 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਦਿੱਤੀ ਮਨਜੂਰੀ
ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਮਹਾਰਾਸ਼ਟਰ ਦੇ ਇਤਿਹਾਸਕ ਸ਼ਹਿਰ ਨਾਂਦੇੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਦੀ ਯਾਦ ਵਿਚ 67 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਸੂਬਾ ਸਰਕਾਰ ਦੀ ਸਿਫਾਰਸ਼ ‘ਤੇ ਨਾਂਦੇੜ ਲਈ ਇਨ੍ਹਾਂ ਪ੍ਰੋਜੇਕਟਾਂ ਨੂੰ ਮਨਜ਼ੂਰ ਕਰਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਫੜਨਵੀਸ ਨੇ ਦੱਸਿਆ ਕਿ ਨਾਂਦੇੜ ਵਿਖੇ ਗੁਰੂ ਗੋਬਿੰਦ ਜੀ ਦੇ ਸਟੇਡੀਅਮ ਦੇ ਆਧੁਨਿਕੀਰਨ ਲਈ 45 ਕਰੋੜ ਤੇ ਸਵਾਮੀ ਰਾਮਾਨੰਦ ਤੀਰਥ ਮਰਾਠਵਾੜਾ ਯੂਨੀਵਰਸਿਟੀ, ਨਾਂਦੇੜ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਧਿਯਾਸਨ ਸਾਂਕੁਲ ਤੇ ਖੋਜ ਕੇਂਦਰ ਦੀ ਇਮਾਰਤ ਦੀ ਉਸਾਰੀ ਲਈ 22 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਕੇਂਦਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਜੇਕਟ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ ਨੂੰ ਸਮਰਪਿਤ ਹਨ।

RELATED ARTICLES
POPULAR POSTS