ਹੁਣ ਜ਼ਮਾਨਤ ਲਈ ਭਲਕੇ ਹੋਵੇਗੀ ਸੁਣਵਾਈ
ਜੋਧਪੁਰ/ਬਿਊਰੋ ਨਿਊਜ਼
ਜੋਧਪੁਰ ਅਦਾਲਤ ਕਾਲੇ ਹਿਰਨ ਸ਼ਿਕਾਰ ਮਾਮਲੇ ਵਿਚ ਸਲਮਾਨ ਖਾਨ ਦੀ ਜ਼ਮਾਨਤ ‘ਤੇ ਹੁਣ ਭਲਕੇ ਫੈਸਲਾ ਸੁਣਾਏਗੀ। ਅੱਜ ਸੈਸ਼ਨ ਕੋਰਟ ਨੇ ਇਸ ਮਾਮਲੇ ਵਿਚ ਸੁਣਵਾਈ ਪੂਰੀ ਕਰ ਦਿੱਤੀ, ਜਿਸ ਤੋਂ ਬਾਅਦ ਕੇਸ ਦੇ ਰਿਕਾਰਡ ਮੰਗਵਾਏ ਗਏ ਹਨ। ਇਸ ਕਰਕੇ ਸਲਮਾਨ ਖਾਨ ਨੂੰ ਇਕ ਰਾਤ ਹੋਰ ਕੇਂਦਰੀ ਜੇਲ• ਜੋਧਪੁਰ ਵਿਚ ਕੈਦੀ ਨੰਬਰ 106 ਬਣ ਕੇ ਬਿਤਾਉਣੀ ਪਵੇਗੀ। ਸਲਮਾਨ ਦੇ ਵਕੀਲਾਂ ਨੇ ਦੋ ਅਰਜ਼ੀਆਂ ਦਾਖਲ ਕੀਤੀਆਂ ਸਨ। ਜਿਨ•ਾਂ ਵਿਚ ਇਕ ਜ਼ਮਾਨਤ ਵਾਸਤੇ ਸੀ ਅਤੇ ਦੂਜੀ ਸਲਮਾਨ ਖਾਨ ਦੀ ਸਜ਼ਾ ਮੁਅੱਤਲ ਕਰਨ ਨੂੰ ਲੈ ਕੇ ਦਰਜ ਕੀਤੀ ਗਈ ਸੀ। ਇਹ ਵੀ ਪਤਾ ਲੱਗਾ ਹੈ ਕਿ ਜੇਲ• ਵਿਚ ਸਲਮਾਨ ਦੀ ਪਹਿਲੀ ਰਾਤ ਪਰੇਸ਼ਾਨੀਆਂ ਭਰੀ ਰਹੀ ਹੈ। ਚੇਤੇ ਰਹੇ ਕਿ ਲੰਘੇ ਕੱਲ• ਅਦਾਲਤ ਨੇ ਕਾਲੇ ਹਿਰਨ ਸ਼ਿਕਾਰ ਮਾਮਲੇ ਵਿਚ ਸਲਮਾਨ ਖਾਨ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਪੰਜ ਸਾਲ ਦੀ ਸਜ਼ਾ ਸੁਣਾਈ ਸੀ।