21.2 C
Toronto
Thursday, September 17, 2026
spot_img
Homeਭਾਰਤਸ਼ਿਲਪਾ ਸ਼ੈਟੀ ਦਾ ਪਤੀ ਰਾਜ ਕੁੰਦਰਾ ਜੇਲ੍ਹ ’ਚੋਂ ਆਇਆ ਬਾਹਰ

ਸ਼ਿਲਪਾ ਸ਼ੈਟੀ ਦਾ ਪਤੀ ਰਾਜ ਕੁੰਦਰਾ ਜੇਲ੍ਹ ’ਚੋਂ ਆਇਆ ਬਾਹਰ

ਸ਼ਿਲਪਾ ਸ਼ੈਟੀ ਦਾ ਪਤੀ ਰਾਜ ਕੁੰਦਰਾ ਜੇਲ੍ਹ ’ਚੋਂ ਆਇਆ ਬਾਹਰਅਸ਼ਲੀਲ ਫਿਲਮਾਂ ਦੇ ਮਾਮਲੇ ’ਚ ਹੋਈ ਸੀ ਗਿ੍ਰਫਤਾਰੀ
ਮੁੰਬਈ/ਬਿਊਰੋ ਨਿਊਜ਼
ਫਿਲਮ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਬਿਜਨਸਮੈਨ ਰਾਜ ਕੁੰਦਰਾ ਦੀ ਅਸ਼ਲੀਲ ਫਿਲਮਾਂ ਦੇ ਮਾਮਲੇ ਵਿਚ ਗਿ੍ਰਫਤਾਰੀ ਹੋਈ ਸੀ। ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਦੇ ਮਾਮਲੇ ’ਚ ਜ਼ਮਾਨਤ ਮਿਲ ਗਈ ਅਤੇ ਉਸ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ। ਧਿਆਨ ਰਹੇ ਕਿ ਰਾਜ ਕੁੰਦਰਾ ਤਿੰਨ ਮਹੀਨਿਆਂ ਬਾਅਦ ਜੇਲ੍ਹ ਵਿੱਚੋਂ ਬਾਹਰ ਆਇਆ ਹੈ। ਇਸ ਤੋਂ ਪਹਿਲਾਂ ਅਦਾਕਾਰਾ ਸ਼ਿਲਪਾ ਸ਼ੈਟੀ ਤਾਂ ਸਾਫ਼ ਮੁੱਕਰ ਗਈ ਸੀ ਕਿ ਉਸ ਨੂੰ ਨਹੀਂ ਪਤਾ ਕਿ ਉਸ ਦਾ ਪਤੀ ਕੀ ਕਰਦਾ ਹੈ। ਰਾਜ ਕੁੰਦਰਾ ਨੇ ਦਾਅਵਾ ਕੀਤਾ ਕਿ ਅਜਿਹਾ ਕੋਈ ਸਬੂਤ ਨਹੀਂ ਹੈ, ਜੋ ਅਸ਼ਲੀਲ ਫਿਲਮਾਂ ਦੇ ਨਿਰਮਾਣ ਵਿੱਚ ਉਸਦੀ ‘ਸਰਗਰਮ’ ਸ਼ਮੂਲੀਅਤ ਨੂੰ ਸਾਬਤ ਕਰਦਾ ਹੋਵੇ। ਕੁੰਦਰਾ ਨੇ ਕਿਹਾ ਕਿ ਉਸ ਨੂੰ ਇਸ ਕੇਸ ਵਿੱਚ ‘ਬਲੀ ਦਾ ਬੱਕਰਾ’ ਬਣਾਇਆ ਗਿਆ ਹੈ।

 

RELATED ARTICLES
POPULAR POSTS