ਚਾਰ ਕਿਲੋ ਘੱਟ ਹੋਇਆ ਵਜ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼
ਸਮਾਜ ਸੇਵੀ ਅੰਨਾ ਹਜ਼ਾਰੇ ਦੀ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ। ਇਸ ਭੁੱਖ ਹੜਤਾਲ ਦੌਰਾਨ ਅੰਨਾ ਦਾ 4 ਕਿਲੋ ਵਜ਼ਨ ਵੀ ਘਟ ਗਿਆ ਹੈ। ਚੇਤੇ ਰਹੇ ਕਿ ਕਿਸਾਨਾਂ ਦੀ ਮੰਦਹਾਲੀ ਤੇ ਲੋਕਪਾਲ ਦੇ ਮੁੱਦੇ ਉੱਤੇ ਅੰਨਾ ਹਜ਼ਾਰੇ ਨੇ ਲੰਘੀ 23 ਮਾਰਚ ਤੋਂ ਦਿੱਲੀ ਦੇ ਰਾਮਲੀਲ੍ਹਾ ਮੈਦਾਨ ਵਿੱਚ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਕੋਈ ਵੱਡਾ ਫੈਸਲਾ ਨਹੀਂ ਲਿਆ ਜਾਵੇਗਾ, ਭੁੱਖ ਹੜਤਾਲ ਜਾਰੀ ਰਹੇਗੀ।
ਅੰਨਾ ਹਜ਼ਾਰੇ ਨੇ ਕਿਹਾ ਕਿ “ਭੁੱਖ ਹੜਤਾਲ ਨਾਲ ਕੁਝ ਭਾਰ ਜ਼ਰੂਰ ਘੱਟ ਹੋਇਆ ਹੈ, ਪਰ ਅਗਲੇ 10 ਦਿਨ ਕੋਈ ਮੁਸ਼ਕਲ ਨਹੀਂ। ਸਰੀਰ ਵਿੱਚ ਜਦ ਤੱਕ ਪ੍ਰਾਣ ਹਨ, ਅੰਦੋਲਨ ਜਾਰੀ ਰਹੇਗਾ।”