13.2 C
Toronto
Tuesday, October 14, 2025
spot_img
Homeਭਾਰਤ20 ਭਾਰਤੀ ਡਾਕਟਰਾਂ ਦੀ ਟੀਮ ਜਾ ਸਕਦੀ ਹੈ ਪਾਕਿਸਤਾਨ

20 ਭਾਰਤੀ ਡਾਕਟਰਾਂ ਦੀ ਟੀਮ ਜਾ ਸਕਦੀ ਹੈ ਪਾਕਿਸਤਾਨ

ਪਾਕਿ ਜੇਲ੍ਹਾਂ ‘ਚ ਬੰਦ ਭਾਰਤੀ ਕੈਦੀਆਂ ਦੀ ਹੋਵੇਗੀ ਜਾਂਚ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਪਾਕਿਸਤਾਨ ਦੋਵੇਂ ਦੇਸ਼ ਇਕ ਪਹਿਲੂ ‘ਤੇ ਕੰਮ ਕਰ ਰਹੇ ਹਨ। ਆਪਸੀ ਤਣਾਅ ਨੂੰ ਘੱਟ ਕਰਨ ਲਈ ਭਾਰਤ ਦੇ 20 ਡਾਕਟਰਾਂ ਦੀ ਟੀਮ ਨੂੰ ਪਾਕਿਸਤਾਨ ਭੇਜਿਆ ਜਾ ਸਕਦਾ ਹੈ। ਇਹ ਡਾਕਟਰ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਬੰਦ ਮਨੋਰੋਗੀਆਂ, ਮਹਿਲਾਵਾਂ ਅਤੇ ਬਾਲ ਭਾਰਤੀ ਕੈਦੀਆਂ ਦਾ ਚੈਕਅਪ ਕਰਨਗੇ। ਇਸ ਚੈਕਅਪ ਤੋਂ ਬਾਅਦ ਇਨ੍ਹਾਂ ਕੈਦੀਆਂ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਜਾਣਕਾਰੀ ਅਨੁਸਾਰ ਇਹ ਉਹ ਕੈਦੀ ਹਨ ਜਿਹੜੇ ਭਾਰਤ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ। ਭਾਰਤ ਅਤੇ ਪਾਕਿ ਵਿਚਕਾਰ ਅਜਿਹੇ ਕੈਦੀਆਂ ਦੀ ਰਿਹਾਈ ‘ਤੇ ਸਹਿਮਤੀ ਬਣੀ ਹੈ ਅਤੇ ਦੋਵੇਂ ਦੇਸ਼ ਡਾਕਟਰਾਂ ਨੂੰ ਵੀਜ਼ਾ ਦੇਣ ਦੇ ਬਾਰੇ ਚਰਚਾ ਵੀ ਕਰ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਹ ਹੋ ਸਕਦਾ ਹੈ ਕਿ ਪਾਕਿ 20 ਡਾਕਟਰਾਂ ਦੀ ਬਜਾਏ ਘੱਟ ਨੂੰ ਵੀਜ਼ਾ ਦੇਵੇ। ਅਜੇ ਤੱਕ ਦੋਵਾਂ ਦੇਸ਼ਾਂ ਵਿਚ ਮਾਹੌਲ ਤਣਾਅ ਪੂਰਨ ਹੀ ਬਣਿਆ ਹੋਇਆ ਹੈ।

RELATED ARTICLES
POPULAR POSTS