ਸ੍ਰੀਨਗਰ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸੰਵਿਧਾਨ ਦੀ ਧਾਰਾ 35-ਏ ਨੂੰ ਹਟਾਉਣ ਦੀ ਕੋਸ਼ਿਸ਼ ਖ਼ਿਲਾਫ਼ ਕੇਂਦਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਸੂਬੇ ਦੇ ਵਿਸ਼ੇਸ਼ ਰੁਤਬੇ ਜਾਂ ਪਛਾਣ ਨਾਲ ਕੋਈ ਛੇੜਖਾਨੀ ਹੋਈ ਤਾਂ ਇਹ ਅੱਗ ‘ਤੇ ਬਾਰੂਦ ਸੁੱਟਣ ਵਰਗੇ ਹਾਲਾਤ ਬਣਨ ਦੇ ਬਰਾਬਰ ਹੋਵੇਗੀ। ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੇ 20ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਮਹਿਬੂਬਾ ਮੁਫ਼ਤੀ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ ਧਾਰਾ 35-ਏ ਦੀ ਰਾਖੀ ਲਈ ‘ਵੱਡੀ ਜੰਗ’ ਲੜਨ ਲਈ ਤਿਆਰ ਹੋ ਜਾਣ। ਉਨ੍ਹਾਂ ਕਿਹਾ, ”ਜੇਕਰ ਕਿਸੇ ਹੱਥ ਨੇ ਵੀ ਧਾਰਾ 35-ਏ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਤਾਂ ਨਾ ਸਿਰਫ਼ ਉਹ ਹੱਥ ਸਗੋਂ ਪੂਰਾ ਸ਼ਰੀਰ ਸੜ ਕੇ ਰਾਖ ਹੋ ਜਾਵੇਗਾ।”
ਮਹਿਬੂਬਾ ਨੇ ਕਿਹਾ ਕਿ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਪ੍ਰੇਸ਼ਾਨ ਕਰਨ ਦੀਆਂ ਕਈ ਕੋਸ਼ਿਸ਼ਾਂ ਹੋਣਗੀਆਂ ਕਿਉਂਕਿ ਨਵੀਂ ਦਿੱਲੀ ਜਾਣਦੀ ਹੈ ਕਿ ਪੀਡੀਪੀ ਹੀ ਇਕੋ ਇਕ ਪਾਰਟੀ ਹੈ ਜੋ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਅਤੇ ਪਛਾਣ ਦੀ ਰਾਖੀ ਲਈ ਦੀਵਾਰ ਵਾਂਗ ਡੱਟ ਕੇ ਖੜ੍ਹੀ ਹੋ ਜਾਵੇਗੀ। ਉਹ ਮਹਿਬੂਬਾ ਮੁਫ਼ਤੀ ਨੂੰ ਸਲਾਖਾਂ ਪਿੱਛੇ ਵੀ ਡੱਕ ਸਕਦੇ ਹਨ। ਪਰ ਤੁਸੀਂ ਫਿਕਰ ਨਾ ਕਰਨਾ। ਪੀਡੀਪੀ ਇਕੱਲੀ ਪਾਰਟੀ ਹੈ ਜੋ ਉਨ੍ਹਾਂ ਨਾਲ ਟੱਕਰ ਲੈ ਸਕਦੀ ਹੈ ਕਿਉਂਕਿ ਸਾਡੇ ਕੋਲ ਕੋਈ ਮਾਲ-ਅਸਬਾਬ ਨਹੀਂ ਹੈ। ਹੋਰ ਪਾਰਟੀਆਂ ਵੀ ਅਜਿਹਾ ਕੁਝ ਆਖਦੀਆਂ ਹਨ ਪਰ ਉਹ ਦਿਲੋਂ ਇਹ ਬਿਆਨ ਨਹੀਂ ਦਿੰਦੀਆਂ ਹਨ। ਇਹ ਸਾਡੇ ਦਿਲਾਂ ‘ਤੇ ਖੁਣਿਆ ਹੋਇਆ ਹੈ ਕਿ ਅਸੀਂ ਜੰਮੂ ਕਸ਼ਮੀਰ ਨੂੰ ਦਲਦਲ ਵਿਚੋਂ ਬਾਹਰ ਕੱਢਣਾ ਹੈ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …