Breaking News
Home / ਭਾਰਤ / ਟਵਿੱਟਰ ਹੈਂਡਲ ਬਲੌਕ ਹੋਣ ’ਤੇ ਰਾਹੁਲ ਨਰਾਜ਼

ਟਵਿੱਟਰ ਹੈਂਡਲ ਬਲੌਕ ਹੋਣ ’ਤੇ ਰਾਹੁਲ ਨਰਾਜ਼

ਟਵਿੱਟਰ ਨੇ ਮੇਰੇ 1 ਕਰੋੜ ਤੋਂ ਵੱਧ ਫਾਲੋਅਰਜ਼ ਦਾ ਹੱਕ ਖੋਹਿਆ : ਰਾਹੁਲ
ਨਵੀਂ ਦਿੱਲੀ/ਬਿਊਰੋ ਨਿਊਜ਼
ਰਾਹੁਲ ਗਾਂਧੀ ਨੇ ਟਵਿੱਟਰ ਅਕਾਊਂਟ ਬਲੌਕ ਕੀਤੇ ਜਾਣ ’ਤੇ ਆਪਣੀ ਨਰਾਜ਼ਗੀ ਜ਼ਾਹਰ ਕੀਤੀ ਹੈ। ਰਾਹੁਲ ਨੇ ਇਸ ਸਬੰਧੀ ਇਕ ਵੀਡੀਓ ਵੀ ਜਾਰੀ ਕੀਤਾ ਅਤੇ ਇਸ ਨੂੰ ਟਾਈਟਲ ਦਿੱਤਾ ਹੈ ‘ਟਵਿੱਟਰ ਖ਼ਤਰਨਾਕ ਖੇਡ’। ਉਨ੍ਹਾਂ ਕਿਹਾ ਕਿ ਮੇਰਾ ਟਵਿੱਟਰ ਅਕਾਊਂਟ ਬੰਦ ਕਰਕੇ ਰਾਜਨੀਤਕ ਪ੍ਰਕਿਰਿਆ ਵਿਚ ਦਖਲਅੰਦਾਜ਼ੀ ਹੋ ਰਹੀ ਹੈ। ਰਾਹੁਲ ਨੇ ਕਿਹਾ ਕਿ ਇਕ ਕੰਪਨੀ ਸਾਡੀ ਰਾਜਨੀਤੀ ਨੂੰ ਪਰਿਭਾਸ਼ਤ ਕਰਨ ਨੂੰ ਹੀ ਬਿਜਨਸ ਬਣਾ ਰਹੀ ਹੈ ਅਤੇ ਮੈਂ ਇਸ ਨੂੰ ਪਸੰਦ ਨਹੀਂ ਕਰਦਾ।
ਰਾਹੁਲ ਨੇ ਸਖਤ ਲਹਿਜੇ ਵਿਚ ਕਿਹਾ ਕਿ ਇਹ ਲੋਕਤੰਤਰ ’ਤੇ ਵੱਡਾ ਹਮਲਾ ਹੈ। ਉਨ੍ਹਾਂ ਕਿਹਾ ਕਿ ਮੇਰੇ 19 ਤੋਂ 20 ਮਿਲੀਅਨ ਫਾਲੋਅਰਜ਼ ਹਨ ਅਤੇ ਉਨ੍ਹਾਂ ਕੋਲੋਂ ਮੇਰਾ ਉਪੀਨੀਅਨ ਜਾਨਣ ਦਾ ਹੱਕ ਖੋਹਿਆ ਜਾ ਰਿਹਾ ਹੈ ਅਤੇ ਇਹ ਮਾੜੀ ਗੱਲ ਹੈ। ਰਾਹੁਲ ਨੇ ਕਿਹਾ ਕਿ ਟਵਿੱਟਰ ਭੇਦਭਾਵ ਕਰਨ ਵਾਲਾ ਪਲੇਟਫਾਰਮ ਬਣ ਗਿਆ ਹੈ।
ਧਿਆਨ ਰਹੇ ਕਿ ਰਾਹੁਲ ਦੀ ਇਹ ਨਰਾਜ਼ਗੀ ਇਸ ਲਈ ਹੈ ਕਿਉਂਕਿ ਟਵਿੱਟਰ ਨੇ ਪਿਛਲੇ ਦਿਨੀਂ ਉਨ੍ਹਾਂ ਦਾ ਟਵਿੱਟਰ ਹੈਂਡਲ ਬਲੌਕ ਕਰ ਦਿੱਤਾ ਸੀ। ਇਹ ਐਕਸ਼ਨ ਇਸ ਲਈ ਲਿਆ ਗਿਆ ਸੀ ਕਿਉਂਕਿ ਰਾਹੁਲ ਨੇ ਦਿੱਲੀ ਦੀ ਰੇਪ ਪੀੜਿਤ ਬੱਚੀ ਦੇ ਮਾਤਾ-ਪਿਤਾ ਦੀ ਫੋਟੋ ਸ਼ੇਅਰ ਕੀਤੀ ਸੀ। ਇਸ ਨੂੰ ਟਵਿੱਟਰ ਨੇ ਨਿਯਮਾਂ ਦਾ ਉਲੰਘਣ ਦੱਸਿਆ ਸੀ। ਇਸ ਤੋਂ ਪਹਿਲਾਂ ਕਾਂਗਰਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਪੰਜ ਹੋਰ ਸੀਨੀਅਰ ਲੀਡਰਾਂ ਦੇ ਟਵਿੱਟਰ ਅਕਾਊਂਟ ਵੀ ਲੌਕ ਕੀਤੇ ਗਏ ਸਨ, ਜਿਨ੍ਹਾਂ ਵਿਚ ਅਜੇ ਮਾਕਨ, ਮਣੀਕਮ ਟੈਗੋਰ, ਜਿਤੇਂਦਰ ਸਿੰਘ ਅਤੇ ਸ਼ੁਸਮਿਤਾ ਦੇਵ ਸ਼ਾਮਲ ਹੈ।

 

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …