ਓਨਟਾਰੀਓ/ਬਿਊਰੋ ਨਿਊਜ਼ : ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਕੈਨੇਡਾ ਬਾਰਡਰ ਸਰਵਿਸ ਏਜੰਸੀ ਅਧਿਕਾਰੀਆਂ ਨਾਲ ਰਲ ਕੇ ਜਾਰੀ ਕੀਤੇ ਗਏ ਬਿਆਨ ਅਨੁਸਾਰ ਮਾਂਟਰੀਅਲ ਤੋਂ ਉਨ੍ਹਾਂ ਨੂੰ 600 ਚੋਰੀ ਦੀਆਂ ਗੱਡੀਆਂ ਬਰਾਮਦ ਹੋਈਆਂ ਹਨ। ਓਨਟਾਰੀਓ ਤੇ ਕਿਊਬਿਕ ਪੁਲਿਸ ਵੱਲੋਂ ਪਿਛਲੇ ਚਾਰ ਮਹੀਨਿਆਂ ਤੋਂ ਕੀਤੀ ਜਾ ਰਹੀ ਜਾਂਚ ਤੋਂ ਬਾਅਦ ਇਹ ਸਫਲਤਾ ਹਾਸਲ ਹੋਈ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 75 ਫੀ ਸਦੀ ਚੋਰੀ ਦੀਆਂ ਗੱਡੀਆਂ ਮਾਂਟਰੀਅਲ ਵਿੱਚ ਸਮੁੰਦਰੀ ਬੇੜਿਆਂ ਵਿੱਚ ਲਿਜਾਏ ਜਾਣ ਵਾਲੇ ਕੰਟੇਨਰਜ਼ ਤੋਂ ਬਰਾਮਦ ਹੋਈਆਂ ਜਦਕਿ 483 ਗੱਡੀਆਂ ਓਨਟਾਰੀਓ ਤੋਂ ਮਿਲੀਆਂ। ਇਨ੍ਹਾਂ ਦੀ ਬਜ਼ਾਰ ਵਿੱਚ ਕੀਮਤ 35 ਮਿਲੀਅਨ ਡਾਲਰ ਬਣਦੀ ਹੈ। 12 ਦਸੰਬਰ 2023 ਤੋਂ 9 ਮਾਰਚ, 2024 ਤੱਕ ਪ੍ਰੋਜੈਕਟ ਵੈਕਟਰ ਚਲਾਇਆ ਗਿਆ, ਜਿਸ ਵਿੱਚ 400 ਕੰਟੇਨਰਜ਼ ਦੀ ਜਾਂਚ ਕੀਤੀ ਗਈ ਤੇ 598 ਆਲ੍ਹਾ ਦਰਜੇ ਦੀਆਂ ਗੱਡੀਆਂ ਬਰਾਮਦ ਕੀਤੀਆਂ ਗਈਆਂ। ਇਹ ਗੱਡੀਆਂ ਕਈ ਤਰ੍ਹਾਂ ਦੇ ਜੁਰਮਾਂ ਰਾਹੀਂ ਹਾਸਲ ਕੀਤੀਆਂ ਗਈਆਂ ਜਿਵੇਂ ਕਿ ਕਾਰਜੈਕਿੰਗ ਤੇ ਘਰਾਂ ਵਿੱਚ ਦਾਖਲ ਹੋ ਕੇ ਚੋਰੀ ਕਰਨਾ ਆਦਿ।
ਬੁੱਧਵਾਰ ਨੂੰ ਮਾਂਟਰੀਅਲ ਵਿੱਚ ਓਪੀਪੀ ਦੀ ਡਿਪਟੀ ਕਮਿਸ਼ਨਰ ਮਾਰਟੀ ਕੀਰਨਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਓਨਟਾਰੀਓ ਪੁਲਿਸ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਕਿ ਬਹੁਤ ਹੱਦ ਤੱਕ ਚੋਰੀ ਦੀਆਂ ਗੱਡੀਆਂ ਨੂੰ ਪੋਰਟ ਆਫ ਮਾਂਟਰੀਅਲ ਰਾਹੀਂ ਗੈਰਕਾਨੂੰਨੀ ਤੌਰ ਉੱਤੇ ਵਿਦੇਸ਼ਾਂ ਨੂੰ ਭੇਜਿਆ ਜਾਂਦਾ ਹੈ। ਇਸ ਦੇ ਨਤੀਜੇ ਤੋਂ ਬਾਅਦ ਹੀ ਕਿਊਬਿਕ ਤੇ ਓਨਟਾਰੀਓ ਪੁਲਿਸ ਨੇ ਪ੍ਰੋਜੈਕਟ ਵਿਕਟਰ ਲਾਂਚ ਕੀਤਾ। ਅਜੇ ਤੱਕ ਇਸ ਸਬੰਧ ਵਿੱਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …