13.6 C
Toronto
Tuesday, September 22, 2026
spot_img
Homeਜੀ.ਟੀ.ਏ. ਨਿਊਜ਼ਨੈਕਸਸ ਦੀ ਐਪਲੀਕੇਸ਼ਨ ਫੀਸ 50 ਡਾਲਰ ਦੀ ਥਾਂ ਹੋਵੇਗੀ 120 ਡਾਲਰ

ਨੈਕਸਸ ਦੀ ਐਪਲੀਕੇਸ਼ਨ ਫੀਸ 50 ਡਾਲਰ ਦੀ ਥਾਂ ਹੋਵੇਗੀ 120 ਡਾਲਰ

ਨੈਕਸਸ ਦੀ ਐਪਲੀਕੇਸ਼ਨ ਫੀਸ 50 ਡਾਲਰ ਦੀ ਥਾਂ ਹੋਵੇਗੀ 120 ਡਾਲਰਓਟਵਾ/ਬਿਊਰੋ ਨਿਊਜ਼ : ਨੈਕਸਸ ਦੀ ਬਦੌਲਤ ਕੈਨੇਡਾ ਤੇ ਅਮਰੀਕਾ ਵਿੱਚ ਬਿਨਾਂ ਕਿਸੇ ਦੇਰ ਦੇ ਆ ਜਾ ਸਕਣ ਵਾਲੇ ਟਰੈਵਲਰਜ਼ ਨੂੰ ਸਤੰਬਰ ਤੋਂ ਬਾਅਦ ਦੁੱਗਣਾ ਮੁੱਲ ਤਾਰਨਾ ਪੈ ਸਕਦਾ ਹੈ।
ਕੈਨੇਡੀਅਨ ਅਧਿਕਾਰੀਆਂ ਅਨੁਸਾਰ ਪਹਿਲੀ ਅਕਤੂਬਰ ਤੋਂ ਪਹਿਲਾਂ ਤੋਂ ਹੀ ਕੈਨੇਡਾ ਤੇ ਅਮਰੀਕਾ ਦਰਮਿਆਨ ਤੇਜ਼ੀ ਨਾਲ ਸਫਰ ਕਰਨ ਵਾਲੇ ਟਰੈਵਲਰਜ਼ ਨੂੰ ਨੈਕਸਸ ਲਈ ਐਪਲੀਕੇਸ਼ਨ ਫੀਸ 50 ਅਮਰੀਕੀ ਡਾਲਰ ਦੀ ਥਾਂ 120 ਅਮਰੀਕੀ ਡਾਲਰ ਦੇਣੀ ਪੈ ਸਕਦੀ ਹੈ। ਨੈਕਸਸ ਨੂੰ 2002 ਵਿੱਚ ਲਾਂਚ ਕੀਤਾ ਗਿਆ ਸੀ ਤੇ ਉਸ ਸਮੇਂ ਤੋਂ ਹੀ ਇਸ ਦੀ ਫੀਸ 50 ਅਮਰੀਕੀ ਡਾਲਰ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਕਹਿਣਾ ਹੈ ਕਿ ਹੁਣ ਐਨੀ ਘੱਟ ਫੀਸ ਨਾਲ ਖਰਚੇ ਹੀ ਪੂਰੇ ਨਹੀਂ ਹੁੰਦੇ।
ਇਸ ਫੀਸ ਦੇ ਵਾਧੇ ਤੋਂ ਬਾਅਦ ਅਮਰੀਕਾ ਤੇ ਕੈਨੇਡਾ ਵਿੱਚ ਰੈਗੂਲੇਟਰੀ ਤਬਦੀਲੀਆਂ ਨੂੰ ਮਨਜੂ ਦਿੱਤੀ ਜਾਣੀ ਅਜੇ ਬਾਕੀ ਹੈ। ਪਿਛਲੇ ਸਾਲ ਬਾਰਡਰ ਏਜੰਸੀ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਸਬੰਧ ਵਿੱਚ 510,000 ਅਰਜ਼ੀਆਂ ਮਿਲੀਆਂ, ਜਿਸ ਕਾਰਨ ਹਫਤੇ ਵਿੱਚ 5,000 ਇੰਟਰਵਿਊਜ਼ ਕਰਨੀਆਂ ਪਈਆਂ।

 

RELATED ARTICLES
POPULAR POSTS