ਓਟਵਾ: ਕੰਸਰਵੇਟਿਵਾਂ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਵਿੱਚ ਕੈਨੇਡੀਅਨਜ਼ ਨਾਲ ਵਾਅਦਾ ਕੀਤਾ ਕਿ ਜੇ ਉਹ ਜਿੱਤਦੇ ਹਨ ਤਾਂ ਉਹ ਮਹਾਂਮਾਰੀ ਦਰਮਿਆਨ ਗਈਆਂ ਲੋਕਾਂ ਦੀਆਂ ਨੌਕਰੀਆਂ ਬਹਾਲ ਕਰਵਾਉਣਗੇ। ਅਰਥਚਾਰੇ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕਰਨਗੇ ਤੇ ਇਹ ਯਕੀਨੀ ਬਣਾਉਣਗੇ ਕਿ ਕੈਨੇਡਾ ਭਵਿੱਖ ਦੇ ਸਿਹਤ ਸੰਕਟ ਲਈ ਤਿਆਰ ਹੋ ਸਕੇ। ਫੈਡਰਲ ਚੋਣ ਮੁਹਿੰਮ ਦੇ ਦੂਜੇ ਦਿਨ ਪਾਰਟੀ ਨੇ 162 ਪੰਨਿਆਂ ਦਾ ਆਪਣਾ ਕੈਨੇਡਾਜ ਰਿਕਵਰੀ ਪਲੈਨ ਜਾਰੀ ਕੀਤਾ। ਇਹ ਬਸੰਤ ਵਿੱਚ ਕੀਤੇ ਗਏ ਚੋਣਾਂ ਤੋਂ ਪਹਿਲਾਂ ਵਾਲੇ ਵਾਅਦਿਆਂ ਦਾ ਹੀ ਵਿਸਤ੍ਰਿਤ ਰੂਪ ਹੈ। ਇਸ ਸਭ ਕਾਸੇ ਉੱਤੇ ਕਿੰਨੀ ਲਾਗਤ ਆਵੇਗੀ ਇਸ ਬਾਰੇ ਪਾਰਲੀਆਮੈਂਟਰੀ ਬਜਟ ਆਫਿਸ ਵੱਲੋਂ ਅਜੇ ਕੋਈ ਵੇਰਵਾ ਨਹੀਂ ਦਿੱਤਾ ਗਿਆ ਹੈ। ਪਰ ਪਾਰਟੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪਾਸੇ ਕੰਮ ਚੱਲ ਰਿਹਾ ਹੈ। ਪਾਰਟੀ ਵੱਲੋਂ ਖਰਚਿਆਂ ਸਬੰਧੀ ਜਿਹੜੇ ਵਾਅਦੇ ਕੀਤੇ ਜਾ ਰਹੇ ਹਨ ਉਨ੍ਹਾਂ ਵਿੱਚ ਬਹੁਤੇ ਸ਼ੌਰਟ ਟਰਮ ਨਿਵੇਸ਼ ਹਨ। ਬਾਕੀ ਲੰਮੇਂ ਸਮੇਂ ਵਿੱਚ ਕੀਤੇ ਜਾਣ ਵਾਲੇ ਹੋਰ ਪ੍ਰਸਤਾਵ ਵੀ ਹਨ ਜਿਵੇਂ ਕਿ ਪ੍ਰੋਵਿੰਸਾਂ ਨੂੰ ਕੀਤੀ ਜਾਣ ਵਾਲੀ ਕੈਨੇਡਾ ਦੀ ਹੈਲਥ ਟਰਾਂਸਫਰ ਦੀ ਸਾਲਾਨਾ ਵਿਕਾਸ ਦਰ ਘੱਟੋ-ਘੱਟ ਛੇ ਫੀਸਦੀ ਤੱਕ ਵਧਾਉਣਾ ਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਸੇਵਾਵਾਂ ਨੂੰ ਹੋਰ ਕਿਫਾਇਤੀ ਬਣਾਉਣ ਲਈ ਨਵਾਂ ਚਾਈਲਡ ਕੇਅਰ ਪਲੈਨ ਲਿਆਉਣਾ। ਪੱਤਰਕਾਰਾਂ ਨਾਲ ਗੱਲ ਕਰਦਿਆਂ ਓਟੂਲ ਨੇ ਆਖਿਆ ਕਿ ਇਸ ਮਾੜੇ ਸਮੇਂ ਵਿੱਚ ਚੋਣਾਂ ਕਰਵਾਇਆ ਜਾਣਾ ਭਾਵੇਂ ਠੀਕ ਨਹੀਂ ਹੈ ਪਰ ਇਸ ਨਾਲ ਕੈਨੇਡੀਅਨਜ਼ ਨੂੰ ਭਵਿੱਖ ਲਈ ਚੋਣ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਆਖਿਆ ਕਿ ਇੱਕ ਪਾਸੇ ਲਿਬਰਲ, ਐਨਡੀਪੀ, ਬਲਾਕ ਤੇ ਗ੍ਰੀਨਜ ਮਹਾਂਮਾਰੀ ਤੋਂ ਬਾਅਦ ਕੈਨੇਡਾ ਲਈ ਕੋਈ ਪਲੈਨ ਲਿਆਉਣ ਉੱਤੇ ਧਿਆਨ ਕੇਂਦਰਿਤ ਕਰਨ ਵਿੱਚ ਅਸਫਲ ਰਹੇ ਹਨ ਤੇ ਦੂਜੇ ਪਾਸੇ ਕੰਸਰਵੇਟਿਵ ਰੋਜਗਾਰ ਦੇ ਮੌਕੇ ਪੈਦਾ ਕਰਨ, ਭੱਤੇ ਵਧਾਉਣ ਤੇ ਕੈਨੇਡਾ ਦੇ ਅਰਥਚਾਰੇ ਨੂੰ ਮੁੜ ਲੀਹ ਉੱਤੇ ਲਿਆਉਣ ਉੱਤੇ ਲੱਗੇ ਹੋਏ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …