11 C
Toronto
Tuesday, April 28, 2026
spot_img
Homeਜੀ.ਟੀ.ਏ. ਨਿਊਜ਼ਕੈਨੇਡਾ 'ਚ ਨਸ਼ਿਆਂ ਦੇ ਧੰਦੇ 'ਚ 2 ਹੋਰ ਪੰਜਾਬੀ ਗ੍ਰਿਫ਼ਤਾਰ

ਕੈਨੇਡਾ ‘ਚ ਨਸ਼ਿਆਂ ਦੇ ਧੰਦੇ ‘ਚ 2 ਹੋਰ ਪੰਜਾਬੀ ਗ੍ਰਿਫ਼ਤਾਰ

ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ ਨਸ਼ਿਆਂ ਦੀ ਵੱਡੇ ਪੱਧਰ ‘ਤੇ ਫੜੋ ਫੜਾਈ ਲੰਘੇ ਮਹੀਨਿਆਂ ਤੋਂ ਜਾਰੀ ਹੈ। ਜਿਸ ਵਿਚ ਪੰਜਾਬੀ ਵਿਅਕਤੀ ਵੀ ਗ੍ਰਿਫ਼ਤਾਰ ਹੋ ਰਹੇ ਹਨ।
ਦੱਖਣੀ ਉਨਟਾਰੀਓ ‘ਚ ਪੁਲਿਸ ਨੇ ਬਰੈਂਪਟਨ ਜਿਓਰਜਟਾਊਨ ਤੇ ਵੈਲਿੰਗਟਨ ਕਾਊਂਟੀ ‘ਚ ਬੀਤੇ ਦਿਨੀਂ ਤਿੰਨ ਸ਼ੱਕੀ ਵਿਅਕਤੀ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਦੇ ਘਰਾਂ ਤੇ ਕਾਰੋਬਾਰਾਂ ਵਿਚੋਂ 10 ਲੱਖ ਡਾਲਰ ਦੇ ਮੁੱਲ ਦੇ ਨਸ਼ੇ (ਕੋਕੀਨ, ਭੰਗ ਤੇ ਨਸ਼ੇ ਤਿਆਰ ਕਰਨ ਵਾਲੀਆਂ ਮਸ਼ੀਨਾਂ), ਬੰਦੂਕਾਂ ਅਤੇ 10,000 ਡਾਲਰ ਦੀ ਨਕਦੀ ਜ਼ਬਤ ਕਰਨ ਦਾ ਦਾਅਵਾ ਕੀਤਾ ਸੀ।
ਸ਼ੱਕੀਆਂ ਵਿਚ ਅੰਮ੍ਰਿਤ ਸਿੰਘ (28) ਤੇ ਅਮਨਦੀਪ ਸਿੰਘ (25) ਸ਼ਾਮਲ ਹਨ। ਉਨ੍ਹਾਂ ਦੇ ਨਾਲ ਜੌਹਨ ਪਾਲ ਲਿਵਿੰਗਸਟਨ (50) ਵੀ ਕਾਬੂ ਕੀਤਾ ਗਿਆ ਹੈ ਜੋ ਪਹਿਲਾ ਹੀ ਕਈ ਹੋਰ ਕੇਸਾਂ ਵਿਚ ਵੀ ਜ਼ਮਾਨਤ ‘ਤੇ ਸੀ।

 

RELATED ARTICLES
POPULAR POSTS