9.4 C
Toronto
Saturday, October 17, 2026
spot_img
Homeਜੀ.ਟੀ.ਏ. ਨਿਊਜ਼ਚੋਰਾਂ ਨੇ 70 ਹਜ਼ਾਰ ਡਾਲਰ ਦੇ ਪਿਸਤੇ ਕੀਤੇ ਚੋਰੀ

ਚੋਰਾਂ ਨੇ 70 ਹਜ਼ਾਰ ਡਾਲਰ ਦੇ ਪਿਸਤੇ ਕੀਤੇ ਚੋਰੀ

ਚੋਰਾਂ ਨੇ 70 ਹਜ਼ਾਰ ਡਾਲਰ ਦੇ ਪਿਸਤੇ ਕੀਤੇ ਚੋਰੀਕਿਚਨਰ/ਬਿਊਰੋ ਨਿਊਜ਼ : ਕਿਚਨਰ ਦੇ ਨੇੜਿਓਂ 70 ਹਜ਼ਾਰ ਡਾਲਰ ਮੁੱਲ ਦੇ ਪਿਸਤੇ ਚੋਰੀ ਕਰਨ ਵਾਲੇ ਚੋਰਾਂ ਦੀ ਪੁਲਿਸ ਭਾਲ ਕਰ ਰਹੀ ਹੈ। ਜਾਂਚਕਾਰਾਂ ਅਨੁਸਾਰ ਸੁੱਕੇ ਮੇਵਿਆਂ ਦੇ ਸਬੰਧ ਵਿੱਚ ਇਸ ਰੀਜਨ ਵਿੱਚ ਹੋਈ ਇਹ ਦੂਜੀ ਚੋਰੀ ਹੈ। ਵਾਟਰਲੂ ਰੀਜਨਲ ਪੁਲਿਸ ਨੇ ਦੋਸ਼ ਲਾਇਆ ਕਿ ਮਸ਼ਕੂਕਾਂ ਵੱਲੋਂ ਇੱਕ ਟਰਾਂਸਪੋਰਟ ਟਰੱਕ ਤੇ ਟਰੇਲਰ ਨੂੰ ਕਿਚਨਰ ਦੇ ਪੱਛਮ ਵਿੱਚ ਬੇਡਨ ਟਾਊਨ ਤੋਂ ਸ਼ਨਿੱਚਰਵਾਰ ਨੂੰ ਰਾਤੀਂ 9:30 ਵਜੇ ਚੋਰੀ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਇਹ ਟਰੱਕ 70,000 ਡਾਲਰ ਦੇ ਪਿਸਤਿਆਂ ਨਾਲ ਭਰਿਆ ਹੋਇਆ ਸੀ। ਪੁਲਿਸ ਅਨੁਸਾਰ ਨਵੰਬਰ ਵਿੱਚ ਵੀ ਇਸ ਤਰ੍ਹਾਂ ਦੀ ਹੀ ਘਟਨਾ ਵਾਪਰੀ ਸੀ ਤੇ ਮਸ਼ਕੂਕ ਅਖਰੋਟਾਂ ਨਾਲ ਭਰਿਆ ਟਰੱਕ ਤੇ ਟਰੇਲਰ ਚੋਰੀ ਕਰਕੇ ਲੈ ਗਏ ਸਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

 

RELATED ARTICLES
POPULAR POSTS