Breaking News
Home / ਜੀ.ਟੀ.ਏ. ਨਿਊਜ਼ / ਟੋਰਾਂਟੋ ਫਿਲਮ ਮੇਲੇ ਦੌਰਾਨ ਲਿਫਟ ‘ਚ ਫਸੀ ਅਦਾਕਾਰਾ ਨੂੰ ਬਚਾਅ ਅਮਲੇ ਨੇ ਬਾਹਰ ਕੱਢਿਆ

ਟੋਰਾਂਟੋ ਫਿਲਮ ਮੇਲੇ ਦੌਰਾਨ ਲਿਫਟ ‘ਚ ਫਸੀ ਅਦਾਕਾਰਾ ਨੂੰ ਬਚਾਅ ਅਮਲੇ ਨੇ ਬਾਹਰ ਕੱਢਿਆ

ਟੋਰਾਂਟੋ/ਸਤਪਾਲ ਸਿੰਘ ਜੌਹਲ : ਟੋਰਾਂਟੋ ਵਿਖੇ ਅੰਤਰਰਾਸ਼ਟਰੀ ਫਿਲਮ ਮੇਲੇ ‘ਟਿਫ਼’ ਦੌਰਾਨ ਇਕ ਲਿਫਟ ‘ਚ ਫਸੇ ਅੱਧੀ ਦਰਜਨ ਵਿਅਕਤੀਆਂ ਨੂੰ ਬਚਾਓ ਅਮਲੇ ਵਲੋਂ ਵਿਸ਼ੇਸ਼ ਪੌੜੀ ਲਗਾ ਕੇ ਬਾਹਰ ਕੱਢਣਾ ਪਿਆ, ਜਿਨ੍ਹਾਂ ‘ਚ ਹਾਲੀਵੁੱਡ ਅਤੇ ਅਮਰੀਕੀ ਟੈਲੀਵਿਜ਼ਨ ਸਕਰੀਨ ਦੀ ਚਰਚਿਤ ਅਭਿਨੇਤਰੀ ਐਨਾ ਕੈਂਡਰਿਕ ਵੀ ਸ਼ਾਮਿਲ ਸੀ। ਐਨਾ ਆਪਣੀ ਫਿਲਮ ‘ਐਲੀਸ, ਡਾਰਲਿੰਗ’ ਦੇ ਪ੍ਰੀਮੀਅਰ ਸ਼ੋਅ ਵਾਸਤੇ ਟਿਫ ‘ਚ ਸ਼ਾਮਿਲ ਹੈ ਅਤੇ ਲਿਫਟ ‘ਚ ਫਸਣ ਕਰ ਕੇ ਰੈੱਡ ਕਾਰਪਿਟ ਤੱਕ ਪਹੁੰਚਣ ਅਤੇ ਦਰਸ਼ਕਾਂ ਨਾਲ ਫਿਲਮ ਦੇ ਸ਼ੋਅ ‘ਚ ਸ਼ਾਮਿਲ ਹੋਣ ‘ਚ ਉਸ ਨੂੰ ਕੁਝ ਦੇਰੀ ਹੋ ਗਈ। ਕਿਸੇ ਤਕਨੀਕੀ ਨੁਕਸ ਕਾਰਨ ਲਿਫਟ ਅੱਧ ਵਿਚਾਲੇ ਹੀ ਅਟਕ ਗਈ ਸੀ। ਬਾਹਰ ਕੱਢੇ ਜਾਣ ਤੋਂ ਬਾਅਦ ਅਦਾਕਾਰਾ ਐਨਾ ਨੇ ਬਚਾਓ ਅਮਲੇ ਦੇ ਮੈਂਬਰਾਂ ਨਾਲ਼ ਫੋਟੋਆਂ ਵੀ ਖਿਚਵਾਈਆਂ, ਜੋ ਸੋਸ਼ਲ ਮੀਡੀਆ ਉਪਰ ਇਕ ਦੂਸਰੇ ਵਲੋਂ ਚਾਅ ਨਾਲ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਟੋਰਾਂਟੋ ਇੰਟਰਨਸ਼ੈਨਲ ਫਿਲਮ ਫੈਸਟੀਵਲ (ਟਿਫ) 18 ਸਤੰਬਰ ਤੱਕ ਜਾਰੀ ਰਹੇਗਾ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …