10.4 C
Toronto
Saturday, November 8, 2025
spot_img
Homeਜੀ.ਟੀ.ਏ. ਨਿਊਜ਼ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ 'ਚੋਂ ਬਾਹਰ ਜਾਣ...

ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ‘ਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਧਾਨ ਸਭਾ ਵਿੱਚ ਕੈਫੀਯੇਹ ਉਤਾਰਨ ਲਈ ਆਖੇ ਜਾਣ ਤੋਂ ਬਾਅਦ ਵੀ ਇਸ ਹੁਕਮ ਨੂੰ ਨਾ ਮੰਨਣ ਕਾਰਨ ਆਜ਼ਾਦ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨ ਸਭਾ ਤੋਂ ਬਾਹਰ ਜਾਣ ਲਈ ਆਖਿਆ ਗਿਆ।
ਜ਼ਿਕਰਯੋਗ ਹੈ ਕਿ ਹਾਊਸ ਦੇ ਸਪੀਕਰ ਟੈੱਡ ਆਰਨੌਟ ਨੇ ਰਵਾਇਤੀ ਫਲਸਤੀਨੀ ਸਕਾਰਫ ਕੈਫੀਯੇਹ ਵਿਧਾਨ ਸਭਾ ਵਿੱਚ ਪਾਉਣ ਉੱਤੇ ਪਾਬੰਦੀ ਲਗਾਈ ਹੋਈ ਹੈ।
ਉਨ੍ਹਾਂ ਵੱਲੋਂ ਇਸ ਲਈ ਇਹ ਤਰਕ ਦਿੱਤਾ ਗਿਆ ਸੀ ਕਿ ਕੈਫੀਯੇਹ ਸਿਆਸੀ ਸਟੇਟਮੈਂਟ ਦੇਣ ਲਈ ਪਾਏ ਜਾਂਦੇ ਹਨ।
ਪਿਛਲੇ ਸਾਲ ਐਨਡੀਪੀ ਕਾਕਸ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਜਾਮਾ ਹੈਮਿਲਟਨ-ਸੈਂਟਰ ਤੋਂ ਆਜ਼ਾਦ ਮੈਂਬਰ ਵਜੋਂ ਵਿਧਾਨ ਸਭਾ ਵਿੱਚ ਬੈਠਦੀ ਹੈ। ਇਸ ਤੋਂ ਬਾਅਦ ਉਸ ਨੂੰ ਵਿਧਾਨਸਭਾ ਦੇ ਮਾਮਲਿਆਂ ਵਿੱਚ ਵੋਟ ਪਾਉਣ ਜਾਂ ਕਿਸੇ ਵੀ ਕਮੇਟੀ ਜਾਂ ਪੇਸ਼ ਕੀਤੇ ਜਾਣ ਵਾਲੇ ਮਤੇ ਵਿੱਚ ਹਿੱਸਾ ਲੈਣ ਦਾ ਹੱਕ ਨਹੀਂ ਹੈ। ਆਰਨੌਟ ਨੇ ਆਖਿਆ ਕਿ ਜੇ ਉਹ ਕੈਫੀਯੇਹ ਨਹੀਂ ਹਟਾ ਸਕਦੀ ਤਾਂ ਵਿਧਾਨ ਸਭਾ ਤੋਂ ਬਾਹਰ ਚਲੀ ਜਾਵੇ।
ਜਾਮਾ ਨੇ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ। ਕਲਰਕ ਤੇ ਸਾਰਜੈਂਟ ਐਟ ਆਰਮਜ਼ ਦੋਵਾਂ ਨੇ ਜਾਮਾ ਨਾਲ ਗੱਲ ਕੀਤੀ ਪਰ ਕਿਸੇ ਨੇ ਉਸ ਨੂੰ ਜਬਰੀ ਬਾਹਰ ਨਹੀਂ ਕੱਢਿਆ।
ਆਰਨੌਟ ਨੇ ਬਾਅਦ ਵਿੱਚ ਆਖਿਆ ਕਿ ਉਹ ਐਨੀ ਹੱਦ ਤੱਕ ਨਹੀਂ ਜਾਣਾ ਚਾਹੁੰਦੇ।
ਇਸ ਹਫਤੇ ਵਿੱਚ ਜਾਮਾ ਨੇ ਦੂਜੀ ਵਾਰੀ ਵਿਧਾਨ ਸਭਾ ਵਿੱਚ ਸਕਾਰਫ ਪਾਇਆ ਤੇ ਉਸ ਨੇ ਆਖਿਆ ਕਿ ਉਹ ਇਹ ਪਾਉਣਾ ਜਾਰੀ ਰੱਖੇਗੀ ਤੇ ਲੋਕਾਂ ਨੂੰ ਇਹ ਚੇਤੇ ਕਰਵਾਉਂਦੀ ਰਹੇਗੀ ਕਿ ਇਹ ਸੱਭਿਆਚਾਰਕ ਕੱਪੜਾ ਹੈ।

RELATED ARTICLES
POPULAR POSTS