Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਸਰਕਾਰ ਸਿੱਖ ਭਾਈਚਾਰੇ ਦੀ ਰਾਖੀ ਲਈ ਹਮੇਸ਼ਾ ਤਿਆਰ : ਟਰੂਡੋ

ਕੈਨੇਡਾ ਸਰਕਾਰ ਸਿੱਖ ਭਾਈਚਾਰੇ ਦੀ ਰਾਖੀ ਲਈ ਹਮੇਸ਼ਾ ਤਿਆਰ : ਟਰੂਡੋ

ਵਿਸਾਖੀ ਦੇ ਸਮਾਗਮ ‘ਚ ਜਸਟਿਨ ਟਰੂਡੋ ਨੇ ਕੀਤਾ ਸੰਬੋਧਨ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਸਾਖੀ ਨੂੰ ਸਮਰਪਿਤ ਖਾਲਸਾ ਦਿਹਾੜੇ ਸਬੰਧੀ ਸਮਾਗਮ ਮੌਕੇ ਦੇਸ਼ ਦੇ ਸਿੱਖ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇਗੀ। ਉਨ੍ਹਾਂ ਕਿਹਾ ਕਿ ਵਿਭਿੰਨਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਜਸਟਿਨ ਟਰੂਡੋ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਨ ਲਈ ਪੁੱਜੇ ਸਨ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਪੀਅਰੇ ਪੋਲੀਵਰ ਵੀ ਮੌਜੂਦ ਸਨ। ਟੋਰਾਂਟੋ ਵਿਚ ਐਤਵਾਰ ਨੂੰ ਮਨਾਏ ਖਾਲਸਾ ਦਿਹਾੜੇ ਮੌਕੇ ਟਰੂਡੋ ਨੇ ਕਿਹਾ, ”ਕੈਨੇਡਾ ਦੀਆਂ ਵੱਡੀਆਂ ਤਾਕਤਾਂ ਵਿਚੋਂ ਇਕ ਵਿਭਿੰਨਤਾ ਹੈ। ਟਰੂਡੋ ਨੇ ਆਖਿਆ, ”ਇਸ ਦੇਸ਼ ਵਿੱਚ ਸਿੱਖ ਵਿਰਾਸਤ ਦੇ ਕਰੀਬ 8,00,000 ਕੈਨੇਡੀਅਨਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰਾਖੀ ਲਈ ਹਮੇਸ਼ਾ ਮੌਜੂਦ ਰਹਾਂਗੇ ਅਤੇ ਅਸੀਂ ਹਮੇਸ਼ਾ ਨਫ਼ਰਤ ਅਤੇ ਵਿਤਕਰੇ ਖਿਲਾਫ਼ ਤੁਹਾਡੇ ਭਾਈਚਾਰੇ ਦੀ ਰੱਖਿਆ ਕਰਾਂਗੇ।” ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰਦੁਆਰਿਆਂ ਸਣੇ ਕਮਿਊਨਿਟੀ ਸੈਂਟਰਾਂ ਤੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਵਧਾਉਣ ਲਈ ਰੱਖਿਆ ਤੇ ਬੁਨਿਆਦੀ ਢਾਂਚਾ ਪ੍ਰੋਗਰਾਮਾਂ ਵਿਚ ਵਾਧਾ ਕੀਤਾ ਗਿਆ ਹੈ। ਟਰੂਡੋ ਨੇ ਕਿਹਾ, ”ਮੈਨੂੰ ਪਤਾ ਹੈ ਕਿ ਤੁਸੀਂ ਆਪਣੇ ਸਕੇ ਸਬੰਧੀਆਂ ਨੂੰ ਅਕਸਰ ਦੇਖਣਾ ਚਾਹੁੰਦੇ ਹੋ ਤੇ ਇਹੀ ਵਜ੍ਹਾ ਹੈ ਕਿ ਸਾਡੀ ਸਰਕਾਰ ਨੇ ਕੁਝ ਹੋਰ ਉਡਾਣਾਂ ਜੋੜਨ, ਅਤੇ ਦੋਵਾਂ ਮੁਲਕਾਂ ਦਰਮਿਆਨ ਵਧੇਰੇ ਰੂਟਾਂ ਲਈ ਭਾਰਤ ਨਾਲ ਨਵਾਂ ਸਮਝੌਤਾ ਕੀਤਾ ਹੈ। ਅਸੀਂ ਆਪਣੇ ਹਮਰੁਤਬਾਵਾਂ ਨਾਲ ਅੰਮ੍ਰਿਤਸਰ ਸਣੇ ਹੋਰ ਉਡਾਣਾਂ ਸ਼ੁਰੂ ਕਰਨ ਲਈ ਕੰਮ ਕਰਦੇ ਰਹਾਂਗੇ।”

ਕੰਸਰਵੇਟਿਵ ਆਗੂ ਪੀਅਰੇ ਪੋਇਲੀਵਰ ਨੇ ਵੀ ਖਾਲਸਾ ਦਿਵਸ ਸਮਾਰੋਹ ‘ਚ ਲਗਵਾਈ ਹਾਜ਼ਰੀ
ਲੰਘੇ ਦਿਨੀਂ ਕੈਨੇਡਾ ਦੇ ਕੰਸਰਵੇਟਿਵ ਆਗੂ ਪੀਅਰੇ ਪੋਇਲੀਵਰ ਨੇ ਡਾਊਨਟਾਊਨ ਟੋਰਾਂਟੋ ਦੇ ਨਾਥਨ ਫਿਲਿਪਸ ਸਕੁਏਅਰ ਵਿੱਚ ਖਾਲਸਾ ਦਿਵਸ ਸਮਾਰੋਹ ਵਿੱਚ ਹਾਜ਼ਰੀ ਲਗਵਾਈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …