ਓਟਵਾ : ਲੰਘੇ ਦਿਨੀਂ ਫੈਡਰਲ ਸਰਕਾਰ ਵੱਲੋਂ ਲਿਆਂਦਾ ਨਵਾਂ ਕੈਨੇਡਾ ਡਿਸਐਬਿਲਿਟੀ ਬੈਨੇਫਿਟ ਬਿੱਲ ਪਾਰਲੀਮੈਂਟ ਵਿੱਚ ਪਾਸ ਹੋ ਗਿਆ।
ਇੰਪਲੌਇਮੈਂਟ, ਵਰਕਫੋਰਸ ਡਿਵੈਲਪਮੈਂਟ ਐਂਡ ਡਿਸਐਬਿਲਿਟੀ ਇਨਕਲੂਜ਼ਨ ਮੰਤਰੀ ਕਾਰਲਾ ਕੁਆਲਤਰੋ ਵੱਲੋਂ ਪੇਸ਼ ਬਿੱਲ ਸੀ-22 ਵਿੱਚ ਘੱਟ ਆਮਦਨ ਵਾਲਿਆਂ ਤੇ ਅਪਾਹਜ ਵਿਅਕਤੀਆਂ, ਜਿਨ੍ਹਾਂ ਦੀ ਕੰਮ ਕਰਨ ਦੀ ਉਮਰ ਹੈ, ਲਈ ਫੈਡਰਲ ਇਨਕਮ ਸਪਲੀਮੈਂਟ ਤਿਆਰ ਕਰਨ ਦਾ ਪ੍ਰਸਤਾਵ ਸੀ। ਇਸ ਬਿੱਲ ਨੂੰ ਗਾਰੰਟੀਡ ਇਨਕਮ ਸਪਲੀਮੈਂਟ ਦੇ ਆਧਾਰ ਉੱਤੇ ਤਿਆਰ ਕੀਤਾ ਗਿਆ ਸੀ। ਲਿਬਰਲ ਕਈ ਸਾਲਾਂ ਤੋਂ ਆਪਣੀ ਇਸ ਵਚਨਬੱਧਤਾ ਨੂੰ ਸਿਰੇ ਲਾਉਣ ਲਈ ਰਾਹ ਲੱਭ ਰਹੇ ਸਨ। ਇਸ ਤੋਂ ਪਹਿਲਾਂ ਬਿੱਲ ਦੇ ਪਿਛਲੇ ਵਰਜ਼ਨ ਨੂੰ ਹਾਊਸ ਵੱਲੋਂ ਪਾਸ ਨਹੀਂ ਸੀ ਕੀਤਾ ਗਿਆ। ਕੁਆਲਤਰੋ ਨੇ ਇਸ ਪ੍ਰਸਤਾਵ ਨੂੰ ਕੈਨੇਡਾ ਦੇ ਸੋਸ਼ਲ ਸੇਫਟੀ ਨੈੱਟ ਦਾ ਅਹਿਮ ਹਿੱਸਾ ਦੱਸਿਆ।