Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਦੀ ਆਬਾਦੀ ਚਾਰ ਕਰੋੜ ਤੋਂ ਟੱਪੀ

ਕੈਨੇਡਾ ਦੀ ਆਬਾਦੀ ਚਾਰ ਕਰੋੜ ਤੋਂ ਟੱਪੀ

ਵੈਨਕੂਵਰ : ਕੈਨੇਡਾ ਦੀ ਆਬਾਦੀ 16 ਜੂਨ ਨੂੰ ਚਾਰ ਕਰੋੜ ਦਾ ਅੰਕੜਾ ਪਾਰ ਕਰ ਗਈ ਹੈ। ਅੰਕੜਾ ਵਿਭਾਗ ਅਨੁਸਾਰ ਇੱਕ ਸਾਲ ਦੌਰਾਨ ਵਿਦੇਸ਼ਾਂ ਤੋਂ ਆ ਕੇ ਵਸੇ ਲੋਕਾਂ ਕਾਰਨ 2022 ਵਿੱਚ ਆਬਾਦੀ ‘ਚ ਰਿਕਾਰਡ ਸਾਢੇ ਦਸ ਲੱਖ (10,50,111) ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਦੂਜੀ ਵਿਸ਼ਵ ਜੰਗ ਮਗਰੋਂ ਵੱਧ ਬੱਚੇ ਪੈਦਾ ਕਰਨ ਦੀ ਲਹਿਰ ਤਹਿਤ 1957 ਵਿੱਚ ਦੇਸ਼ ‘ਚ ਆਬਾਦੀ ਦੇ ਵਾਧੇ ਦਾ ਰਿਕਾਰਡ ਦਰਜ ਕੀਤਾ ਗਿਆ ਸੀ।
ਅੰਕੜਾ ਵਿਭਾਗ ਦੇ ਮੁਖੀ ਅਨਿਲ ਅਰੋੜਾ ਨੇ ਕਿਹਾ ਕਿ ਕੈਨੇਡਾ ਦੇ ਇਤਿਹਾਸ ਵਿੱਚ ਮੀਲ ਪੱਥਰ ਬਣਿਆ ਇਹ ਅੰਕੜਾ ਅਨੁਮਾਨ ਤੋਂ ਪੰਜ ਮਿੰਟ ਪਹਿਲਾਂ ਪੂਰਾ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਅਨੁਮਾਨ ਸੀ ਕਿ ਚਾਰ ਕਰੋੜ ਆਬਾਦੀ ਦਾ ਅੰਕੜਾ 16 ਜੂਨ ਨੂੰ ਬਾਅਦ ਦੁਪਹਿਰ ਤਿੰਨ ਵਜੇ ਹਾਸਲ ਹੋਵੇਗਾ, ਜੋ ਕਿ ਉਸ ਤੋਂ ਪੰਜ ਮਿੰਟ ਪਹਿਲਾਂ ਹੀ ਪੂਰਾ ਹੋ ਗਿਆ। ਉਨ੍ਹਾਂ ਕਿਹਾ ਕਿ ਜੇਕਰ ਆਬਾਦੀ ‘ਚ ਵਾਧੇ ਦਾ ਇਹੀ ਰੁਝਾਨ ਰਿਹਾ ਤਾਂ ਅਗਲੇ 20 ਸਾਲਾਂ ਦੌਰਾਨ ਕੈਨੇਡਾ ਦੀ ਆਬਾਦੀ ਪੰਜ ਕਰੋੜ ਤੋਂ ਟੱਪ ਜਾਵੇਗੀ। ਅੰਕੜਾ ਵਿਭਾਗ ਅਨੁਸਾਰ 2016 ਤੋਂ 2021 ਦੇ ਪੰਜ ਸਾਲਾਂ ਦੌਰਾਨ ਸਥਾਈ ਵਾਧਾ ਸਿਰਫ਼ 9.4 ਫੀਸਦ ਹੋਇਆ, ਜਦ ਕਿ ਇਸੇ ਸਮੇਂ ਦੌਰਾਨ 5.3 ਫੀਸਦੀ ਵਾਧਾ ਪਰਵਾਸੀਆਂ ਕਾਰਨ ਹੋਇਆ। ਆਬਾਦੀ ਦੇ ਵਾਧੇ ਵਿੱਚ ਤੇਜ਼ੀ ਬਾਰੇ ਮਾਹਿਰਾਂ ਦੇ ਵਿਚਾਰਾਂ ‘ਚ ਵੱਡਾ ਫਰਕ ਹੈ। ਕੁਝ ਇਸ ਨੂੰ ਦੇਸ਼ ਦੀ ਆਰਥਿਕਤਾ ‘ਚ ਵਾਧੇ ਨਾਲ ਜੋੜ ਕੇ ਦੇਖ ਰਹੇ ਹਨ, ਜਦ ਕਿ ਕੁਝ ਦਾ ਵਿਚਾਰ ਹੈ ਕਿ ਦੇਸ਼ ਦੀ ਡਾਵਾਂਡੋਲ ਆਰਥਿਕਤਾ ਦਾ ਮੁੱਖ ਕਾਰਨ ਆਬਾਦੀ ਵਾਧਾ ਹੀ ਹੈ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …