-16.7 C
Toronto
Friday, January 30, 2026
spot_img
Homeਜੀ.ਟੀ.ਏ. ਨਿਊਜ਼500,000 ਡਾਲਰ ਮੁੱਲ ਦੇ ਗਹਿਣੇ ਯੌਰਕ ਪੁਲਿਸ ਨੇ ਬਰਾਮਦ ਕੀਤੇ

500,000 ਡਾਲਰ ਮੁੱਲ ਦੇ ਗਹਿਣੇ ਯੌਰਕ ਪੁਲਿਸ ਨੇ ਬਰਾਮਦ ਕੀਤੇ

ਟੋਰਾਂਟੋ/ਬਿਊਰੋ ਨਿਊਜ਼ : ਯੌਰਕ ਰੀਜਨ ਦੀ ਪੁਲਿਸ ਨੂੰ 500,000 ਡਾਲਰ ਮੁੱਲ ਦੇ ਚੋਰੀ ਦੇ ਗਹਿਣੇ ਮਿਲੇ ਹਨ ਤੇ ਉਨ੍ਹਾਂ ਵੱਲੋਂ ਦੋ ਮਸ਼ਕੂਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
5 ਜੂਨ ਨੂੰ ਯੌਰਕ ਰੀਜਨਲ ਪੁਲਿਸ (ਵਾਈਆਰਪੀ) ਨੇ ਟੋਰਾਂਟੋ ਦੇ 26 ਸਾਲਾ ਨਿਕੋਲੇ ਓਇਨੈਸਕੁ ਤੇ ਇਸਰਾ ਐਲੇਸਾਂਦਰੂ ਨੂੰ ਗ੍ਰਿਫਤਾਰ ਤੇ ਚਾਰਜ ਕੀਤਾ। ਜਾਂਚਕਾਰਾਂ ਨੇ ਦੱਸਿਆ ਕਿ ਇਸ ਜੋੜੇ ਵੱਲੋਂ ਕਥਿਤ ਤੌਰ ਉੱਤੇ ਗ੍ਰੇਟਰ ਟੋਰਾਂਟੋ ਏਰੀਆ ਤੇ ਹੈਮਿਲਟਨ ਏਰੀਆ ਵਿੱਚ ਕਈ ਚੋਰੀਆਂ ਕੀਤੀਆਂ ਗਈਆਂ ਤੇ ਕਈ ਡਾਕੇ ਵੀ ਮਾਰੇ ਗਏ।
ਵਾਈਆਰਪੀ ਅਨੁਸਾਰ ਮਸ਼ਕੂਕ ਐਸਯੂਵੀ ਵਿੱਚ ਘੁੰਮਦੇ ਸਨ ਤੇ ਬਜ਼ੁਰਗਾਂ ਨੂੰ ਹੀ ਬਹੁਤਾ ਕਰਕੇ ਆਪਣਾ ਨਿਸ਼ਾਨਾ ਬਣਾਉਂਦੇ ਸਨ। ਬਜ਼ੁਰਗਾਂ ਨੂੰ ਗੱਲਾਂ ਵਿੱਚ ਉਲਝਾ ਕੇ ਦੋਵੇਂ ਮਸ਼ਕੂਕ ਉਨ੍ਹਾਂ ਦੇ ਗਹਿਣਿਆਂ ਨੂੰ ਸਸਤੀ ਕੌਸਟਿਊਮ ਜਿਊਲਰੀ ਨਾਲ ਬਦਲ ਦਿੰਦੇ ਸਨ।
ਕੁੱਝ ਮਾਮਲਿਆਂ ਵਿੱਚ ਇਨ੍ਹਾਂ ਵੱਲੋਂ ਲੋਕਾਂ ਤੋਂ ਗਹਿਣੇ ਖੋਹਣ ਲਈ ਤਾਕਤ ਦੀ ਵਰਤੋਂ ਵੀ ਕੀਤੀ ਗਈ। 16 ਜੂਨ ਨੂੰ ਪੁਲਿਸ ਅਧਿਕਾਰੀਆਂ ਨੇ ਸਰਚ ਵਾਰੰਟ ਕਢਵਾ ਕੇ ਇਸ ਜੋੜੇ ਕੋਲੋਂ ਘੜੀਆਂ, ਅੰਗੂਠੀਆਂ, ਗਲੇ ਦੇ ਹਾਰ, ਪੈਂਡੈਂਟਸ, ਬ੍ਰੇਸਲੇਟਸ, ਤੇ ਸਿੱਕੇ ਆਦਿ ਬਰਾਮਦ ਕੀਤੇ ਗਏ। ਵਾਈਆਰਪੀ ਹੁਣ ਇਸ ਸਮਾਨ ਦੇ ਅਸਲ ਮਾਲਕਾਂ ਨੂੰ ਭਾਲਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਉਨ੍ਹਾਂ ਦਾ ਸਮਾਨ ਉਨ੍ਹਾਂ ਨੂੰ ਮੋੜਿਆ ਜਾ ਸਕੇ।

RELATED ARTICLES
POPULAR POSTS