1.7 C
Toronto
Saturday, November 15, 2025
spot_img
Homeਜੀ.ਟੀ.ਏ. ਨਿਊਜ਼ਉਨਟਾਰੀਓ ਵਿਚ ਅਣਗਹਿਲੀ ਨਾਲ ਸਕੂਲ ਬੱਸਾਂ ਚਲਾਉਣ ਵਾਲੇ ਡਰਾਈਵਰਾਂ ਦੀ ਹੁਣ ਖੈਰ...

ਉਨਟਾਰੀਓ ਵਿਚ ਅਣਗਹਿਲੀ ਨਾਲ ਸਕੂਲ ਬੱਸਾਂ ਚਲਾਉਣ ਵਾਲੇ ਡਰਾਈਵਰਾਂ ਦੀ ਹੁਣ ਖੈਰ ਨਹੀਂ

ਸਰਕਾਰ ਨੇ ਸਕੂਲ ਬੱਸਾਂ ਦੀ ਸੁਰੱਖਿਆ ਲਈ ਨਵੇਂ ਨਿਯਮ ਐਲਾਨੇ
ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਵਿੱਚ ਅਣਗਹਿਲੀ ਨਾਲ ਸਕੂਲ ਬੱਸਾਂ ਚਲਾਉਣ ਵਾਲੇ ਡਰਾਈਵਰਾਂ ਦੀ ਹੁਣ ਖੈਰ ਨਹੀਂ। ਉਨਟਾਰੀਓ ਸਰਕਾਰ ਨੇ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ ਜਿਨ੍ਹਾਂ ਰਾਹੀਂ ਨਗਰ ਪਾਲਿਕਾਵਾਂ ਨੂੰ ਬੱਚਿਆਂ ਦੀ ਸੁਰੱਖਿਆ ਦੀ ਅਣਦੇਖੀ ਕਰਕੇ ਅਣਗਹਿਲੀ ਨਾਲ ਸਕੂਲ ਬੱਸਾਂ ਚਲਾਉਣ ਵਾਲੇ ਡਰਾਈਵਰਾਂ ਨਾਲ ਨਿਪਟਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤਹਿਤ ਸਕੂਲ ਬੱਸਾਂ ‘ਤੇ ਕੈਮਰੇ ਲਗਾਏ ਜਾਣਗੇ ਜਿਹੜੇ ਡਰਾਈਵਰਾਂ ਦੀ ਅਣਗਹਿਲੀ ਦਾ ਪਰਦਾਫਾਸ਼ ਕਰਨਗੇ। ਜ਼ਿਕਰਯੋਗ ਹੈ ਕਿ ਇੱਥੇ ਰੋਜ਼ਾਨਾ 837,000 ਵਿਦਿਆਰਥੀ ਸਕੂਲ ਬੱਸਾਂ ਵਿੱਚ ਸਫਰ ਕਰਦੇ ਹਨ। ਐਮਪੀਪੀ ਅਮਰਜੋਤ ਸੰਧੂ ਨੇ ਕਿਹਾ ਕਿ ਆਵਾਜਾਈ ਮੰਤਰਾਲੇ ਨੇ ਨਵੇਂ ਨਿਯਮ ਪ੍ਰਸਤਾਵਿਤ ਕੀਤੇ ਹਨ ਜਿਨ੍ਹਾਂ ਰਾਹੀਂ ਵਿਦਿਆਰਥੀਆਂ ਅਤੇ ਸਕੂਲ ਬੱਸਾਂ ਦੀ ਸੁਰੱਖਿਆ ਨੂੰ ਬਰੈਂਪਟਨ ਦੀ ਤਰ੍ਹਾਂ ਸੁਧਾਰਿਆ ਜਾਵੇਗਾ। ਗੈਰ ਜ਼ਿੰਮੇਵਾਰਾਨਾ ਵਿਵਹਾਰ ਲਈ ਡਰਾਈਵਰ ਜ਼ਿੰਮੇਵਾਰ ਹੋਣਗੇ। ਮੰਤਰੀ ਯੁਰੇਕ ਨੇ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ, ਇਸ ਲਈ ਬੱਚਿਆਂ ਦੀ ਸਕੂਲਾਂ ਲਈ ਆਵਾਜਾਈ ਨੂੰ ਸੁਰੱਖਿਅਤ ਬਣਾਉਣ ਲਈ ਅਸੀਂ ਰੈਗੂਲੇਟਰੀ ਫਰੇਮਵਰਕ ਸਿਰਜਣ ਦਾ ਇਰਾਦਾ ਰੱਖਦੇ ਹਾਂ। ਇਨ੍ਹਾਂ ਦੀ ਸੁਰੱਖਿਆ ਲਈ ਅਸੀਂ ਕਾਨੂੰਨ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ, ਜੇਕਰ ਉਹ ਪਾਸ ਹੋ ਗਿਆ ਤਾਂ ਨਗਰ ਪਾਲਿਕਾਵਾਂ ਨੂੰ ਅਣਗਹਿਲੀ ਕਰਨ ਵਾਲੇ ਡਰਾਈਵਰਾਂ ਨਾਲ ਨਿਪਟਣ ਦੀ ਆਗਿਆ ਹੋਵੇਗੀ।

RELATED ARTICLES
POPULAR POSTS