Breaking News
Home / ਜੀ.ਟੀ.ਏ. ਨਿਊਜ਼ / ਫਰਾਂਸਿਜ ਐਲਨ ਕੈਨੇਡੀਅਨ ਫੌਜ ਦੀ ਵਾਈਸ ਚੀਫ਼ ਨਿਯੁਕਤ

ਫਰਾਂਸਿਜ ਐਲਨ ਕੈਨੇਡੀਅਨ ਫੌਜ ਦੀ ਵਾਈਸ ਚੀਫ਼ ਨਿਯੁਕਤ

ਓਟਵਾ/ਬਿਊਰੋ ਨਿਊਜ਼ : ਕੈਨੇਡੀਅਨ ਫੌਜ ਦੀ ਸੈਕਿੰਡ ਇਨ ਕਮਾਂਡ ਲੈਫਟੀਨੈਂਟ ਜਨਰਲ ਫਰਾਂਸਿਜ ਐਲਨ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਅਹੁਦੇ ਉੱਤੇ ਨਿਯੁਕਤ ਹੋਣ ਵਾਲੀ ਉਹ ਪਹਿਲੀ ਮਹਿਲਾ ਬਣ ਗਈ ਹੈ। ਸਾਬਕਾ ਚੀਫ ਆਫ ਡਿਫੈਂਸ ਸਟਾਫ ਜਨਰਲ ਜੌਨਾਥਨ ਵਾਂਸ ਤੇ ਉਨ੍ਹਾਂ ਤੋਂ ਬਾਅਦ ਨਿਯੁਕਤ ਕੀਤੇ ਗਏ ਐਡਮਿਰਲ ਆਰਟ ਮੈਕਡੌਨਲਡ, ਜੋ ਕਿ ਇਸ ਅਹੁਦੇ ਉੱਤੇ ਕਾਇਮ ਰਹਿਣ ਤੋਂ ਛੇ ਹਫਤੇ ਬਾਅਦ ਹੀ ਅਹੁਦੇ ਤੋਂ ਪਾਸੇ ਹੋ ਗਏ, ਉੱਤੇ ਮਾੜੇ ਵਿਵਹਾਰ ਦੇ ਦੋਸ ਲੱਗੇ ਸਨ। ਐਲਨ ਨੇ ਪਿੱਛੇ ਜਿਹੇ ਬਰੱਸਲਜ ਵਿੱਚ ਨਾਟੋ ਹੈੱਡਕੁਆਰਟਰ ਵਿੱਚ ਕੈਨੇਡਾ ਦੀ ਮਿਲਟਰੀ ਰਿਪ੍ਰਜੈਟੇਟਿਵ ਵਜੋਂ ਵੀ ਸੇਵਾ ਨਿਭਾਈ ਸੀ। ਉਹ ਦੂਜੀ ਅਜਿਹੀ ਮਹਿਲਾ ਹਨ ਜਿਨ੍ਹਾਂ ਨੂੰ ਆਰਮਡ ਫੋਰਸਿਜ ਵਿੱਚ ਲੈਫਟੀਨੈਂਟ ਜਨਰਲ ਦਾ ਰੈਂਕ ਮਿਲਿਆ। ਮੈਕਡੌਨਲਡ ਦੇ ਇਸ ਅਹੁਦੇ ਉੱਤੇ ਚੁਣੇ ਜਾਣ ਤੋਂ ਪਹਿਲਾਂ ਵੀ ਐਲਨ ਨੂੰ ਕੈਨੇਡਾ ਦੀ ਪਹਿਲੀ ਮਹਿਲਾ ਡਿਫੈਂਸ ਚੀਫ ਨਿਯੁਕਤ ਕਰਨ ਦਾ ਮੌਕਾ ਮਿਲਿਆ ਸੀ। ਐਲਨ ਲੈਫਟੀਨੈਂਟ ਜਨਰਲ ਮਾਈਕ ਰੌਲੀਊ ਤੋਂ ਵਾਈਸ ਚੀਫ ਦਾ ਅਹੁਦਾ ਸਾਂਭੇਗੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …