20.8 C
Toronto
Thursday, September 18, 2025
spot_img
Homeਪੰਜਾਬਬ੍ਰਹਮਪੁਰਾ ਨੇ ਨਵਜੋਤ ਸਿੱਧੂ ਨੂੰ ਦੱਸਿਆ ਪੂਰੇ ਦੇਸ਼ ਦਾ ਨੇਤਾ

ਬ੍ਰਹਮਪੁਰਾ ਨੇ ਨਵਜੋਤ ਸਿੱਧੂ ਨੂੰ ਦੱਸਿਆ ਪੂਰੇ ਦੇਸ਼ ਦਾ ਨੇਤਾ

ਕਿਹਾ – ਸੁਖਬੀਰ ਅਤੇ ਹਰਸਿਮਰਤ ਨੂੰ ਡੇਰਾ ਸਿਰਸਾ ਨੇ ਜਿਤਾਇਆ
ਜਲੰਧਰ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਅਤੇ ਉਸਦੀ ਕੈਬਨਿਟ ਦੇ ਬਹੁਤੇ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਜਿਹੜੀਆਂ ਪੰਜ ਸੀਟਾਂ ਕਾਂਗਰਸ ਹਾਰੀ ਹੈ ਉਹ ਸਿੱਧੂ ਦੀ ਬਿਆਨਬਾਜ਼ੀ ਕਰਕੇ ਹੀ ਹਾਰੀ ਹੈ। ਸਿੱਧੂ ਦੇ ਸਾਥੀ ਮੰਤਰੀ ਜਿੱਥੇ ਉਸਦਾ ਵਿਰੋਧ ਕਰ ਰਹੇ ਹਨ, ਉਥੇ ਹੀ ਟਕਸਾਲੀ ਅਕਾਲੀ ਦਲ ਨੇ ਸਿੱਧੂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ। ਜਲੰਧਰ ਦੇ ਸਰਕਟ ਹਾਊਸ ਵਿਖੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਾਫ਼ ਅਕਸ਼ ਵਾਲੇ ਨੇਤਾ ਹਨ। ਉਨ੍ਹਾਂ ਕਿਹਾ ਕਿ ਸਿੱਧੂ ਪੰਜਾਬ ਦੇ ਨਹੀਂ, ਬਲਕਿ ਪੂਰੇ ਦੇਸ਼ ਦੇ ਨੇਤਾ ਹਨ। ਬ੍ਰਹਮਪੁਰਾ ਨੇ ਸਿੱਧੂ ਦੀ ਸਪੱਸ਼ਟ ਸੋਚ ਦਾ ਵੀ ਸਮਰਥਨ ਕੀਤਾ। ਰਣਜੀਤ ਸਿੰਘ ਬ੍ਰਹਮਪੁਰਾ ਨੇ ਦਾਅਵਾ ਕੀਤਾ ਹੈ ਕਿ ਡੇਰਾ ਸਿਰਸਾ ਦੀ ਮਦਦ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਜਿੱਤ ਹਾਸਲ ਕੀਤੀ ਹੈ। ।

RELATED ARTICLES
POPULAR POSTS