Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਸਰਕਾਰ ਲੋਕਲ ਜੌਬਸ ਲਈ ਦੇਵੇਗੀ ਟ੍ਰੇਨਿੰਗ: ਨੀਨਾ ਟਾਂਗਰੀ

ਓਨਟਾਰੀਓ ਸਰਕਾਰ ਲੋਕਲ ਜੌਬਸ ਲਈ ਦੇਵੇਗੀ ਟ੍ਰੇਨਿੰਗ: ਨੀਨਾ ਟਾਂਗਰੀ

ਮਿਸੀਸਾਗਾ : ਓਨਟਾਰੀਓ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੈਨੇਡਾ ਓਨਟਾਰੀਓ ਜੌਬ ਗ੍ਰਾਂਟ ਪ੍ਰੋਗਰਾਮ ਰਾਹੀਂ ਕੈਨੇਡਾ ਵਾਸੀਆਂ ਨੂੰ ਚੰਗੀਆਂ ਨੌਕਰੀਆਂ ਮੁਹੱਈਆ ਕਰਵਾਉਣ ਵਿਚ ਮਦਦ ਕਰੇਗੀ। ਇਸ ਸਾਰੇ ਪ੍ਰੋਗਰਾਮ ਸਬੰਧੀ ਮਿਸੀਸਾਗਾ ਸਟਰੀਟਸਵਿੱਲ ਤੋਂ ਐਮਪੀਪੀ ਨੀਨਾ ਟਾਂਗਰੀ ਨੇ ਖੁਲਾਸਾ ਕੀਤਾ। ਜ਼ਿਕਰਯੋਗ ਹੈ ਕਿ ਮਿਸੀਸਾਗਾ ਵਿਚ ਵਿਕਟੋਰੀਅਨ ਆਰਡਰ ਆਫ ਨਰਸਿਜ ਫੌਰ ਕੈਨੇਡਾ ਨੂੰ 171,417.00 ਡਾਲਰ ਦੀ ਮਦਦ 33 ਪਾਰਟੀਸਿਪੈਂਟਸ ਨੂੰ ਨੈਸ਼ਨਲ ਐਸੋਸੀਏਸ਼ਨ ਆਫ ਕੈਰੀਅਰ ਕਾਲੇਜਿਜ (ਐਨਏਸੀਸੀ) ਤੋਂ ਪਰਸਨਲ ਸਪੋਰਟ ਵਰਕਰਜ਼ (ਪੀਐਸਡਬਲਿਊ) ਦੀ ਟਰੇਨਿੰਗ ਕਰਵਾਉਣ ਦੀ ਕੀਮਤ ਅਦਾ ਕਰਨ ਲਈ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਤੋਂ ਬਾਅਦ ਉਹ ਕਮਿਊਨਿਟੀ ਤੇ ਹੋਮਕੇਅਰ ਸੈਟਿੰਗ ਵਿੱਚ ਕੰਮ ਕਰਨ ਦੇ ਯੋਗ ਹੋ ਜਾਣਗੇ। ਕੈਨੇਡਾ ਓਨਟਾਰੀਓ ਜੌਬ ਗ੍ਰਾਂਟ ਦਾ ਮਕਸਦ ਜੌਬਸੀਕਰਜ਼ ਦੇ ਸਕਿੱਲਜ਼ ਤੇ ਉਨ੍ਹਾਂ ਦੇ ਇੰਪਲੌਈਜ਼ ਵਿੱਚ ਨਿਵੇਸ਼ ਕਰਨ ਲਈ ਇੰਪਲੌਇਰਜ਼ ਨੂੰ ਹੱਲਾਸ਼ੇਰੀ ਦੇਣਾ ਹੈ। ਜਿਹੜੇ ਇੰਪਲੌਇਰਜ਼ ਆਪਣੀ ਵਰਕਫੋਰਸ ਲਈ ਟ੍ਰੇਨਿੰਗ ਖਰੀਦਣੀ ਚਾਹੁੰਦੇ ਹਨ ਇਹ ਪ੍ਰੋਗਰਾਮ ਉਨ੍ਹਾਂ ਦੀ ਸਿੱਧੀ ਵਿੱਤੀ ਮਦਦ ਕਰਦਾ ਹੈ। ਇੰਪਲੌਇਰਜ਼ ਉਸ ਟਰੇਨਿੰਗ ਦੀ ਚੋਣ ਕਰ ਸਕਦੇ ਹਨ ਜਿਹੜੀ ਉਨ੍ਹਾਂ ਦੀ ਵਰਕਫੋਰਸ ਲਈ ਜ਼ਰੂਰੀ ਹੈ ਤੇ ਇਸ ਦੀ ਪਛਾਣ ਕਰ ਸਕਦੇ ਹਨ ਕਿ ਉਹ ਕਿਸ ਨੂੰ ਟ੍ਰੇਨਿੰਗ ਦੇਣਾ ਚਾਹੁੰਦੇ ਹਨ। ਟ੍ਰੇਨਿੰਗ ਦੀਆਂ ਕੀਮਤਾਂ ਇੰਪਲੌਇਰਜ਼ ਤੇ ਸਰਕਾਰ ਦਰਮਿਆਨ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਐਮਪੀਪੀ ਟਾਂਗਰੀ ਨੇ ਆਖਿਆ ਕਿ ਸਾਡੀ ਕਮਿਊਨਿਟੀ ਵਿੱਚ ਕੋਵਿਡ-19 ਮਹਾਂਮਾਰੀ ਦਰਮਿਆਨ ਮੂਹਰੇ ਰਹਿ ਕੇ ਕੰਮ ਕਰਨ ਵਾਲੇ ਪਰਸਨਲ ਸਪੋਰਟ ਵਰਕਰਜ਼ ਦੀ ਅਸੀਂ ਮਦਦ ਕਰਨੀ ਚਾਹੁੰਦੇ ਹਾਂ । ਇਹ 171,417 ਡਾਲਰ ਦਾ ਨਿਵੇਸ਼ 33 ਪਾਰਟੀਸਿਪੈਂਟਸ ਨੂੰ ਟਰੇਨ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ ਜਿਹੜੇ ਅਗਾਂਹ ਚੱਲ ਕੇ ਉਨ੍ਹਾਂ ਓਨਟਾਰੀਓ ਵਾਸੀਆਂ ਦੀ ਸੇਵਾ ਕਰਨਗੇ ਜਿਨ੍ਹਾਂ ਨੂੰ ਇਨ੍ਹਾਂ ਦੀ ਲੋੜ ਹੈ ਤੇ ਜਿਹੜੇ ਇਸ ਦੀ ਆਸ ਕਰਦੇ ਹਨ। ਕੈਨੇਡਾ ਓਨਟਾਰੀਓ ਜੌਬ ਗ੍ਰਾਂਟ ਇੰਪਲੌਇਰਜ ਨੂੰ 10,000 ਡਾਲਰ ਪ੍ਰਤੀ ਵਰਕਰ ਮੁਹੱਈਆ ਕਰਾਵੇਗੀ ਜਿਹੜੇ ਯੋਗ ਟ੍ਰੇਨਿੰਗ ਹਾਸਲ ਕਰਨਗੇ। ਛੋਟੇ ਇੰਪਲੌਇਰਜ ਤੇ ਕੰਪਨੀਆਂ, ਜਿਨ੍ਹਾਂ ਦੇ 100 ਤੋਂ ਵੀ ਘੱਟ ਇੰਪਲੌਇਜ਼ ਹਨ, ਲਈ ਇਹ ਪ੍ਰੋਗਰਾਮ ਟ੍ਰੇਨਿੰਗ ਦੀ ਕੀਮਤ ਦਾ 83 ਫੀਸਦੀ ਖਰਚਾ ਝੱਲ ਸਕੇਗਾ। ਜੇ ਉਹ ਬੇਰੁਜ਼ਗਾਰ ਵਰਕਰਜ਼ ਨੂੰ ਟ੍ਰੇਨਿੰਗ ਦੇ ਰਹੇ ਹਨ ਜਾਂ ਹਾਇਰ ਕਰ ਰਹੇ ਹਨ ਤਾਂ ਇਹ ਹਿੱਸੇਦਾਰੀ 100 ਫੀਸਦੀ ਵੀ ਹੋ ਸਕਦੀ ਹੈ ਤੇ ਟ੍ਰੇਨਿੰਗ ਲੈਣ ਵਾਲੇ ਬੇਰੁਜ਼ਗਾਰ ਵਰਕਰਾਂ ਲਈ 15,000 ਡਾਲਰ ਪ੍ਰਤੀ ਵਰਕਰ ਦਿੱਤੀ ਜਾਵੇਗੀ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …