9.4 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਓਨਟਾਰੀਓ ਦੀਆਂ 325 ਫਾਰਮੇਸੀਜ਼ ਵਿਖੇ ਕੀਤਾ ਜਾਵੇਗਾ ਟੀਕਾਕਰਨ : ਡਗ ਫੋਰਡ

ਓਨਟਾਰੀਓ ਦੀਆਂ 325 ਫਾਰਮੇਸੀਜ਼ ਵਿਖੇ ਕੀਤਾ ਜਾਵੇਗਾ ਟੀਕਾਕਰਨ : ਡਗ ਫੋਰਡ

ਫਾਰਮੇਸੀਜ਼ ਤੇ ਪ੍ਰਾਇਮਰੀ ਕੇਅਰ ਸੈਟਿੰਗਜ਼ ‘ਚ ਟੀਕਾਕਰਣ ਤੇਜ਼ ਕਰਕੇ
ਕੈਨੇਡੀਅਨਜ਼ ਨੂੰ ਕੀਤਾ ਜਾਵੇਗਾ ਸੁਰੱਖਿਅਤ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਆਖਿਆ ਕਿ ਓਨਟਾਰੀਓ ਵਾਸੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਹੋਇਆ 325 ਫਾਰਮੇਸੀਜ਼ ਵਿਖੇ ਟੀਕਾਕਰਨ ਕੀਤਾ ਜਾਵੇਗਾ। ਪ੍ਰੋਵਿੰਸ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਸ਼ੁੱਕਰਵਾਰ ਤੋਂ 325 ਫਾਰਮੇਸੀਜ ਵਿੱਚ 60 ਤੋਂ 64 ਸਾਲ ਦਰਮਿਆਨ ਦੇ ਯੋਗ ਓਨਟਾਰੀਓ ਵਾਸੀਆਂ ਨੂੰ ਐਸਟ੍ਰਾਜੈਨੇਕਾ ਵੈਕਸੀਨ ਦੀ ਡੋਜ਼ ਦਿੱਤੀ ਜਾਵੇਗੀ। ਅਜਿਹਾ ਸਿਰਫ ਅਪੁਆਇੰਟਮੈਂਟ ਨਾਲ ਹੀ ਹੋਵੇਗਾ। ਜਿਨ੍ਹਾਂ ਫਾਰਮੇਸੀਜ਼ ਉੱਤੇ ਇਹ ਟੀਕੇ ਲਾਏ ਜਾਣਗੇ ਉਨ੍ਹਾਂ ਵਿੱਚ ਸ਼ੌਪਰਜ ਡਰੱਗ ਮਾਰਟ, ਕੌਸਕੋ, ਵਾਲ-ਮਾਰਟ ਤੇ ਲੋਬਲਾਅ ਦੇ ਨਾਲ-ਨਾਲ ਟੋਰਾਂਟੋ, ਕਿੰਗਸਟਨ ਤੇ ਵਿੰਡਸਰ ਐਸੈਕਸ ਦੀਆਂ ਹੋਰ ਫਾਰਮੇਸੀਜ਼ ਵੀ ਸਾਮਲ ਹਨ। ਫਰੌਂਟੇਨੈਕ, ਲੈਨਕਸ ਤੇ ਐਡਿੰਗਟਨ ਵੀ ਚੋਣਵੀਆਂ ਫਾਰਮੇਸੀਜ ਉੱਤੇ 60 ਤੋਂ 64 ਸਾਲ ਦੇ ਮੈਂਬਰਾਂ ਨੂੰ ਵੈਕਸੀਨੇਟ ਕੀਤਾ ਜਾਵੇਗਾ।
ਇਸ ਮੌਕੇ ਪ੍ਰੀਮੀਅਰ ਡੱਗ ਫੋਰਡ ਨੇ ਆਖਿਆ ਕਿ ਅਸੀਂ ਆਪਣੀਆਂ ਫਾਰਮੇਸੀਜ਼ ਤੇ ਪ੍ਰਾਇਮਰੀ ਕੇਅਰ ਸੈਟਿੰਗਜ਼ ਵਿੱਚ ਟੀਕਾਕਰਣ ਤੇਜ਼ ਕਰਕੇ ਵੱਧ ਤੋਂ ਵੱਧ ਮੈਂਬਰਜ਼ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹਾਂ। ਅਸੀਂ ਇਹ ਉਦੋਂ ਤੱਕ ਕਰਦੇ ਰਹਾਂਗੇ ਜਦੋਂ ਤੱਕ ਸਾਡੇ ਕੋਲ ਫੈਡਰਲ ਸਰਕਾਰ ਵੱਲੋਂ ਸਥਿਰ ਸਪਲਾਈ ਹਾਸਲ ਹੁੰਦੀ ਰਹੇਗੀ। ਹਾਲਾਂਕਿ ਇਨ੍ਹਾਂ ਸ਼ੌਟਸ ਲਈ ਆਨਲਾਈਨ ਬੁਕਿੰਗ ਸੁੱਕਰਵਾਰ ਤੋਂ ਸ਼ੁਰੂ ਹੋਣੀ ਹੈ ਪਰ ਕੌਸਕੋ ਤੇ ਰੈਕਸਾਲ ਫਾਰਮੇਸੀਜ਼ ਵੱਲੋਂ ਆਪਣੀਆਂ ਵੈੱਬਸਾਈਟਸ ਉੱਤੇ ਪਹਿਲਾਂ ਹੀ ਪੇਸ਼ਕਸ਼ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਰੈਕਸਾਲ ਵੱਲੋਂ ਟੋਰਾਂਟੋ ਦੀਆਂ 25 ਲੋਕੇਸ਼ਨਜ਼ ਦੀ ਲਿਸਟ ਤਿਆਰ ਕੀਤੀ ਗਈ ਹੈ, ਜਿੱਥੇ ਟੀਕਾਕਰਣ ਹੋਵੇਗਾ। ਬਰੈਂਪਟਨ ਤੇ ਮਿਸੀਸਾਗਾ ਦੇ ਮੇਅਰ ਪੈਟ੍ਰਿਕ ਬ੍ਰਾਊਨ ਤੇ ਬੌਨੀ ਕ੍ਰੌਂਬੀ ਦਾ ਕਹਿਣਾ ਹੈ ਕਿ ਪੀਲ ਰੀਜਨ ਵੀ ਇਸ ਪਾਇਲਟ ਪ੍ਰੋਜੈਕਟ ਦਾ ਹਿੱਸਾ ਹੋਵੇਗਾ ਤੇ ਰੀਜਨ ਵਿੱਚ 8 ਪਾਰਟਨਰ ਅਜਿਹੇ ਹੋਣਗੇ ਜਿੱਥੇ ਇਹ ਟੀਕਾਕਰਣ ਹੋਵੇਗਾ। ਮੇਅਰ ਬੌਨੀ ਕ੍ਰੌਂਬੀ ਨੇ ਆਖਿਆ ਕਿ ਇਸ ਤੋਂ ਭਾਵ ਇਹ ਹੈ ਕਿ ਮਿਸੀਸਾਗਾ ਵਾਸੀਆਂ ਨੂੰ ਜਲਦ ਹੀ ਵੈਕਸੀਨ ਦੇ ਸ਼ੌਟਸ ਲਾਏ ਜਾਣਗੇ। ਐਸਟ੍ਰਾਜੈਨੇਕਾ ਡੋਜ਼ਾਂ ਦਾ ਕੁੱਝ ਹਿੱਸਾ ਪ੍ਰਾਇਮਰੀ ਕੇਅਰ ਡਾਕਟਰਾਂ ਕੋਲ ਵੀ ਜਾਵੇਗਾ, ਜੋ ਕਿ ਆਪਣੇ ਪੇਸ਼ੈਂਟਸ ਨੂੰ ਇਹ ਡੋਜ ਦੇਣਗੇ।
ਫੋਰਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਫਾਰਮੇਸੀਜ਼ ਨੂੰ ਐਸਟ੍ਰਾਜੈਨੇਕਾ ਵੈਕਸੀਨ ਦੀਆਂ 164,500 ਡੋਜ਼ਾਂ ਹਾਸਲ ਹੋਣਗੀਆਂ ਜਦਕਿ ਫੈਮਿਲੀ ਡਾਕਟਰਾਂ ਨੂੰ ਇਸ ਵੈਕਸੀਨ ਦੀਆਂ 29,500 ਡੋਜ਼ਾਂ ਹਾਸਲ ਹੋਣਗੀਆਂ।

RELATED ARTICLES
POPULAR POSTS