ਟੋਰਾਂਟੋ ਵੁੱਡਬਾਈਨ ਬੀਚ ਉੱਤੇ ਵਾਪਰੀ ਹਿੰਸਕ ਘਟਨਾ ਵਿੱਚ ਦੋ ਵਿਅਕਤੀਆਂ ਨੂੰ ਗੋਲੀ ਮਾਰੀ ਗਈ ਅਤੇ ਇੱਕ ਵਿਅਕਤੀ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ, ਦੋ ਹੋਰਨਾਂ ਨੂੰ ਗੰਨ ਦੀ ਨੋਕ ਉੱਤੇ ਲੁੱਟ ਲਿਆ ਗਿਆ। ਇਸ ਦੌਰਾਨ ਪਟਾਕੇ ਵੀ ਚਲਾਏ ਗਏ। ਇਸ ਸਬੰਧ ਵਿੱਚ ਪੁਲਿਸ ਵੱਲੋਂ 19 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਸੱਤ ਵਿਅਕਤੀ ਇਸ ਘਟਨਾ ਵਿੱਚ ਜ਼ਖ਼ਮੀ ਹੋ ਗਏ।
ਸੋਸ਼ਲ ਮੀਡੀਆ ਉੱਤੇ ਪਾਈਆਂ ਗਈਆਂ ਪੋਸਟਸ ਵਿੱਚ ਸਾਹਮਣੇ ਆਇਆ ਹੈ ਕਿ ਕੁੱਝ ਧੜੇ ਇੱਕ ਦੂਜੇ ਉੱਤੇ ਰੋਮਨ ਕੈਂਡਲਜ਼ ਫਾਇਰ ਕਰ ਰਹੇ ਸਨ, ਇਨ੍ਹਾਂ ਗਰੁੱਪਜ਼ ਵਿੱਚੋਂ ਕੁੱਝ ਲੋਕ ਇੱਕ ਦੂਜੇ ਨਾਲ ਲੜ ਰਹੇ ਸਨ ‘ਤੇ ਲੋਕਾਂ ਦੀ ਭੀੜ ਸੜਕਾਂ ਉੱਤੇ ਉਤਰੀ ਹੋਈ ਸੀ।
ਕਈ ਚਸ਼ਮਦੀਦਾਂ ਨੇ ਦੱਸਿਆ ਕਿ ਲੋਕ ਕਾਰਾਂ ਤੋਂ ਹੋਰਨਾਂ ਲੋਕਾਂ ਉੱਤੇ ਤੇ ਹੋਰਨਾਂ ਗੱਡੀਆਂ ਉੱਤੇ ਪਟਾਕੇ ਸੁੱਟ ਰਹੇ ਸਨ। ਟੋਰਾਂਟੋ ਪੁਲਿਸ ਇੰਸਪੈਕਟਰ ਵਲੋਂ ਆਖਿਆ ਗਿਆ ਹੈ ਕਿ ਸੱਤ ਪੁਲਿਸ ਅਧਿਕਾਰੀ ਇਸ ਘਟਨਾ ਵਿੱਚ ਜ਼ਖ਼ਮੀ ਹੋ ਗਏ, ਇੱਕ ਦੋਸ਼ੀ ਵਿਅਕਤੀ ਨੂੰ ਫੜਦੇ ਸਮੇਂ ਇੱਕ ਪੁਲਿਸ ਅਧਿਕਾਰੀ ਦੀ ਲੱਤ ਟੁੱਟ ਗਈ ਤੇ ਕੁੱਝ ਪੁਲਿਸ ਅਧਿਕਾਰੀ ਲੜਾਈ ਵਿੱਚ ਵੀ ਫਸ ਗਏ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੇ ਅਸੀਂ ਮਾਮਲੇ ਦੀ ਜਾਂਚ ਜਾਰੀ ਰੱਖਾਂਗੇ।
ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹਾਲਤ ਵਿੱਚ ਦੋ ਵਿਅਕਤੀਆਂ ਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ।ਉਨ੍ਹਾਂ ਦੱਸਿਆ ਕਿ 10 ਨਾਬਾਲਿਗਾਂ ਸਮੇਤ 19 ਵਿਅਕਤੀਆਂ ਨੂੰ ਚਾਰਜ ਕੀਤਾ ਗਿਆ ਹੈ। ਉਥੇ ਹੀ ਟੋਰੰਟੋ ਦੇ ਮੇਅਰ ਜੌਹਨ ਟੋਰੀ ਨੇ ਇਸ ਹਰਕਤ ਨੂੰ ਸ਼ਰਮਨਾਕ ਦੱਸਿਆ ਹੈ ਅਤੇ ਇਸ ਦੋਸ਼ੀਆਂ ‘ਤੇ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਹੈ |
ਉਥੇ ਹੀ ਟੋਰਾਂਟੋ ਪੁਲਿਸ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਵਿਕਟੋਰੀਆ ਡੇਅ ‘ਤੇ ਯਾਨੀ ਕੇ ਸੋਮਵਾਰ ਨੂੰ ਐਸ਼ਬ੍ਰਿਜ ਬੇਅ ਪਾਰਕ ਵਿੱਚ ਚਾਕੂ ਨਾਲ ਇੱਕ ਵਿਅਕਤੀ ਨੂੰ ਜ਼ਖਮੀ ਕੀਤਾ ਗਿਆ | ਪੁਲਿਸ ਦੇ ਮੁਤਾਬਿਕ ਓਹਨਾ ਨੂੰ ਰਾਤ ਦੇ ਕਰੀਬ 10:50 ਵਜੇ ਇਸ ਘਟਨਾ ਬਾਰੇ ਜਾਣਕਰੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੈਰਾਮੈਡਿਕਸ ਦੁਆਰਾ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ |
ਇਸ ਦੌਰਾਨ, ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਐਤਵਾਰ ਰਾਤ ਨੂੰ ਵੁੱਡਬਾਈਨ ਬੀਚ ਅਤੇ ਐਸ਼ਬ੍ਰਿਜਸ ਬੇ ‘ਤੇ ਕਾਰਵਾਈਆਂ ਦੀ ਨਿੰਦਾ ਕਰਦੇ ਹੋਏ, ਉਨ੍ਹਾਂ ਨੂੰ “ਅਪਰਾਧਿਕ ਅਤੇ ਲਾਪਰਵਾਹੀ ਵਾਲੀਆਂ ਕਾਰਵਾਈਆਂ ਦੱਸਿਆ |