Breaking News
Home / elections / ਹਵਾ ਦਾ ਰੁਖ਼ ਪੀਸੀ ਪਾਰਟੀ ਵੱਲ

ਹਵਾ ਦਾ ਰੁਖ਼ ਪੀਸੀ ਪਾਰਟੀ ਵੱਲ

ਅਗਲੇ ਹਫਤੇ ਓਨਟਾਰੀਓ ਵਿੱਚ ਹੋਣ ਜਾ ਰਹੀਆਂ ਚੋਣਾਂ ਦੇ ਸਬੰਧ ਵਿੱਚ ਕਰਵਾਏ ਗਏ ਇੱਕ ਤਾਜ਼ਾ Survey ਅਨੁਸਾਰ ਡੱਗ ਫੋਰਡ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਅਜੇ ਵੀ ਅੱਗੇ ਚੱਲ ਰਹੀ ਹੈ। ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ Survey ਵਿੱਚ ਪਾਇਆ ਗਿਆ ਹੈ ਕਿ ਤੈਅਸ਼ੁਦਾ ਵੋਟਰਜ਼ ਦਰਮਿਆਨ ਟੋਰੀਜ਼ ਦੀ ਲੀਡ ਬਰਕਰਾਰ ਹੈ ਜਦਕਿ ਦੂਜੀ ਥਾਂ ਲਈ ਐਨਡੀਪੀ ਤੇ ਲਿਬਰਲਾਂ ਦਰਮਿਆਨ ਸਖ਼ਤ ਮੁਕਾਬਲਾ ਚੱਲ ਰਿਹਾ ਹੈ।

ਤਾਜ਼ਾ Survey ਅਨੁਸਾਰ 37·3 ਫੀ ਸਦੀ ਵੋਟਰਾਂ ਵੱਲੋਂ ਪੀਸੀ ਪਾਰਟੀ ਲਈ ਵੋਟ ਪਾਉਣ ਦਾ ਇਰਾਦਾ ਪ੍ਰਗਟਾਇਆ ਗਿਆ ਜੋਕਿ ਪਿਛਲੇ ਹਫਤੇ ਕਰਵਾਏ ਗਏ survey ਵਿੱਚ 36·1 ਫੀ ਸਦੀ ਨਾਲੋਂ ਤੇ ਉਸ ਤੋਂ ਪਿਛਲੇ ਹਫਤੇ ਕਰਵਾਏ ਗਏ ਸਰਵੇਖਣ ਦੇ 35·4 ਫੀ ਸਦੀ ਨਤੀਜਿਆਂ ਨਾਲੋਂ ਕਿਤੇ ਜਿ਼ਆਦਾ ਹੈ। 28 ਫੀ ਸਦੀ ਵੋਟਰਾਂ ਨੇ ਲਿਬਰਲਾਂ ਲਈ ਵੋਟ ਭੁਗਤਾਉਣ ਦੀ ਇੱਛਾ ਪ੍ਰਗਟਾਈ ਜਦਕਿ ਐਨਡੀਪੀ ਦੀ ਐਂਡਰੀਆ ਹੌਰਵਥ ਪਿਛਲੇ ਹਫਤੇ ਕਰਵਾਏ ਗਏ Survey ਦੇ ਮੁਕਾਬਲੇ ਤਿੰਨ ਅੰਕ ਹੋਰ ਹਾਸਲ ਕਰਕੇ 23·2 ਫੀ ਸਦੀ ਨਾਲ ਤੇਜੀ ਨਾਲ ਅੱਗੇ ਵੱਧ ਰਹੀ ਹੈ। ਗ੍ਰੀਨ ਪਾਰਟੀ 6·3 ਫੀ ਸਦੀ ਅੰਕਾਂ ਨਾਲ ਚੌਥੇ ਸਥਾਨ ਉੱਤੇ ਹੈ।

ਜੀਟੀਏ ਵਿੱਚ ਮੁਕਾਬਲਾ ਕਾਫੀ ਫਸਵਾਂ ਹੈ। ਇੱਥੇ ਟੋਰੀਜ਼ ਲਿਬਰਲਾਂ ਤੋਂ ਸਿਰਫ ਚਾਰ ਅੰਕਾਂ ਨਾਲ ਅੱਗੇ ਚੱਲ ਰਹੇ ਹਨ ਜਦਕਿ ਬਾਕੀ ਓਨਟਾਰੀਓ ਵਿੱਚ ਪਾਰਟੀ ਨੂੰ ਲਿਬਰਲਾਂ ਉੱਤੇ 15 ਅੰਕਾਂ ਦੀ ਲੀਡ ਹਾਸਲ ਹੈ। ਆਗੂ ਵਜੋਂ ਫੋਰਡ ਨੂੰ ਵੀ ਹੋਰ ਮਕਬੂਲੀਅਤ ਹਾਸਲ ਹੋ ਰਹੀ ਹੈ। 33·8 ਫੀ ਸਦੀ ਲੋਕਾਂ ਵੱਲੋਂ ਫੋਰਡ ਨੂੰ ਆਪਣਾ ਪਸੰਦੀਦਾ ਆਗੂ ਦੱਸਿਆ ਜਾ ਰਿਹਾ ਹੈ ਜਦਕਿ ਲਿਬਰਲ ਆਗੂ ਡੈੱਲ ਡੂਕਾ ਇਸ ਮਾਮਲੇ ਵਿੱਚ 23·4 ਫੀ ਸਦੀ ਨਾਲ ਕਾਫੀ ਪਿੱਛੇ ਹਨ ਤੇ ਹੌਰਵਥ 17·5 ਫੀ ਸਦੀ ਅੰਕਾਂ ਨਾਲ ਤੀਜੇ ਸਥਾਨ ਉੱਤੇ ਹੈ।

Check Also

ਦਿੱਲੀ ’ਚ ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 1 ਹਜ਼ਾਰ ਰੁਪਏ

ਵਿੱਤ ਮੰਤਰੀ ਆਤਿਸ਼ੀ ਨੇ ਬਜਟ ਦੌਰਾਨ ਕੀਤਾ ਐਲਾਨ ਹਿਮਾਚਲ ਸਰਕਾਰ ਵੀ ਮਹਿਲਾਵਾਂ ਨੂੰ ਦੇਵੇਗੀ 1500 …