200 ਦੇ ਕਰੀਬ ਸਪੀਡ ‘ਤੇ ਗੱਡੀ ਭਜਾਉਣ ਵਾਲੇ ਓਨਟਾਰੀਓ ਵਾਸੀ ਨੂੰ ਪੁਲਿਸ ਨੇ ਕੀਤਾ ਚਾਰਜ
ਹੈਮਿਲਟਨ/ਬਿਊਰੋ ਨਿਊਜ਼
ਹਵਾ ਨਾਲ ਗੱਲਾਂ ਕਰਨ ਵਾਲੇ ਡਰਾਈਵਰ ਨਾਲ ਜਦ ਪੁਲਿਸ ਨੇ ਬਾਤ ਪਾਈ ਤਦ ਉਨ੍ਹਾਂ ਤੇਜ਼ ਗੱਡੀ ਚਲਾਉਣ ਦੇ ਦੋਸ਼ ਵਿਚ ਓਨਟਾਰੀਓ ਵਾਸੀ ਡਰਾਈਵਰ ਨੂੰ ਚਾਰਜ ਕਰ ਦਿੱਤਾ। ਜਾਣਕਾਰੀ ਅਨੁਸਾਰ ਇਹ ਗੱਡੀ 200 ਦੇ ਕਰੀਬ ਸਪੀਡ ‘ਤੇ ਸੜਕ ‘ਤੇ ਦੌੜ ਰਹੀ ਸੀ। ਹੈਮਿਲਟਨ ਵਿਖੇ ਹਾਈਵੇਅ ‘ਤੇ ਨਿਰਧਾਰਿਤ ਸਪੀਡ ਨਾਲੋਂ ਲਗਭਗ ਦੁੱਗਣੀ ਸਪੀਡ ‘ਤੇ ਗੱਡੀ ਚਲਾਉਣ ਦੇ ਦੋਸ਼ ਵਿਚ ਇਕ 22 ਸਾਲਾ ਵਿਅਕਤੀ ਨੂੰ ਪੁਲੀਸ ਵੱਲੋਂ ਚਾਰਜ ਕੀਤਾ ਗਿਆ। ਸੂਬਾਈ ਪੁਲੀਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਗੱਡੀ ਸੈਂਟੈਨੀਅਲ ਪਾਰਕਵੇਅ ਲਾਗੇ ਕੁਈਨ ਐਲੀਜ਼ਾਬੈੱਥ ਵੇਅ ‘ਤੇ ਦੁਪਹਿਰ 12:30 ‘ਤੇ ਜਾ ਰਹੀ ਸੀ, ਜਦੋਂ ਇਸ ਦੀ ਸਪੀਡ ਮਾਪੀ ਗਈ।
ਇਸ ਗੱਡੀ ਵਿਚ ਕੁਲ ਚਾਰ ਲੋਕ ਸਵਾਰ ਸਨ ਅਤੇ ਇਸਨੂੰ ਬਰਲਿੰਗਟਨ ਸਟ੍ਰੀਟ ਲਾਗੇ ਰੋਕਿਆ ਗਿਆ। ਇਸ ਗੱਡੀ ਦਾ ਡ੍ਰਾਈਵਰ ਸੀਡਾਰ ਵੈਲੀ ਓਂਟਾਰੀਓ ਦਾ ਰਹਿਣ ਵਾਲਾ ਹੈ, ਜਿਸ ਨੂੰ ਗਲਤ ਡ੍ਰਾਈਵਿੰਗ ਕਰਨ ਅਤੇ ਬਿਨਾ ਸਹੀ ਪਰਮੀਸ਼ਨ ਦੇ ਗੱਡੀ ਚਲਾਉਣ ਦੇ ਦੋਸ਼ ਵਿਚ ਚਾਰਜ ਕੀਤਾ ਗਿਆ ਹੈ।
ਗੱਡੀ ਚਲਾਉਣ ਵਾਲੇ ਦਾ ਨਾਂ ਪੁਲੀਸ ਵੱਲੋਂ ਜ਼ਾਹਰ ਨਹੀਂ ਕੀਤਾ ਗਿਆ ਹੈ। ਇਕ ਪ੍ਰੈੱਸ ਰਿਲੀਜ਼ ਵਿਚ ਓ.ਪੀ.ਪੀ. ਨੇ ਦੱਸਿਆ ਕਿ, ੨ਅਜਿਹੇ ਮਾਮਲਿਆਂ ਵਿਚ ਜਦੋਂ ਕਿਸੇ ਗੱਡੀ ਨੂੰ ਰੋਕਿਆ ਜਾਵੇ ਤਾਂ ਸਭ ਤੋਂ ਪਹਿਲਾਂ ਉਸ ਗੱਡੀ ਨੂੰ ਚਲਾਉਣ ਵਾਲੇ ਡਰਾਈਵਰ ਦਾ ਲਾਈਸੈਂਸ ਜ਼ਬਤ ਕਰਕੇ ਉਸਨੂੰ ਸੱਤ ਦਿਨਾਂ ਲਈ ਸਸਪੈਂਡ ਕੀਤਾ ਜਾਂਦਾ ਹੈ ਅਤੇ ਗੱਡੀ ਨੂੰ ਵੀ ਸੱਤ ਦਿਨਾਂ ਲਈ ਹੀ ਤੁਰੰਤ ਇੰਪਾਉਂਡ ਕਰ ਲਿਆ ਜਾਂਦਾ ਹੈ।
ਹਵਾ ਨਾਲ ਗੱਲਾਂ ਕਰਨ ਵਾਲੇ ਡਰਾਈਵਰ ਨਾਲ ਪੁਲਿਸ ਨੇ ਪਾਈ ਬਾਤ
RELATED ARTICLES