Breaking News
Home / ਕੈਨੇਡਾ / ਪੰਜਾਬੀ ਚੈਰਿਟੀ਼ ਵੱਲੋਂ ਪੰਜਾਬੀ ਭਾਸ਼ਣ ਮੁਕਾਬਲੇ ਪਹਿਲੀ ਮਾਰਚ ਨੂੰ ਕਰਵਾਏ ਜਾਣਗੇ

ਪੰਜਾਬੀ ਚੈਰਿਟੀ਼ ਵੱਲੋਂ ਪੰਜਾਬੀ ਭਾਸ਼ਣ ਮੁਕਾਬਲੇ ਪਹਿਲੀ ਮਾਰਚ ਨੂੰ ਕਰਵਾਏ ਜਾਣਗੇ

ਬਰੈਂਪਟਨ/ਡਾ. ਝੰਡ : ਪੰਜਾਬੀ ਅਧਿਆਪਕ ਗੁਰਜੀਤ ਸਿੰਘ ਤੋਂ ਪ੍ਰਾਪਤ ਸੂਚਨਾ ਅਨੁਸਾਰ ઑਪੰਜਾਬੀ ਚੈਰਿਟੀ ਫਾਊਂਡੇਸ਼ਨ਼ ਵੱਲੋਂ ਪੰਜਾਬੀ ਭਾਸ਼ਨ ਮੁਕਾਬਲੇ ਮਾਲਟਨ ਦੇ ਲਿੰਕਨ ਐੱਮ. ਅਲੈਗਜ਼ੈਂਡਰ ਸਕੂਲ ਵਿਚ ਪਹਿਲੀ ਮਾਰਚ ਨੂੰ ਬਾਅਦ ਦੁਪਹਿਰ 1.30 ਵਜੇ ਤੋਂ ਸ਼ਾਮ 5.00 ਵਜੇ ਤੀਕ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲਿਆਂ ਦੇ ਬੋਲਣ ਲਈ ਹਰ ਸਾਲ ਵਾਂਗ ਇਸ ਵਾਰ ਵੀ ਵੱਖ-ਵੱਖ ਉਮਰ-ਵਰਗਾਂ ਲਈ ਵੱਖ-ਵੱਖ ਵਿਸ਼ੇ ਰੱਖੇ ਗਏ ਹਨ। ਜੇ.ਕੇ/ਐੱਸ.ਕੇ. ਤੋਂ ਗਰੇਡ 7-8 ਦੇ ਬੁਲਾਰਿਆਂ ਲਈ ਵਿਸ਼ਾ ‘ਮਨਪਸੰਦ ਖੇਡ ਅਤੇ ਖੇਡਾਂ ਦੀ ਜੀਵਨ ਵਿਚ ਮਹੱਤਤਾ’ ਰੱਖਿਆ ਗਿਆ ਹੈ, ਜਦ ਕਿ ਗਰੇਡ 9-10 ਤੋਂ ਗਰੇਡ 11-12 ਅਤੇ ਬਾਲਗਾਂ ਲਈ ਵਿਸ਼ਾ ‘ਔਰਤ ਦਾ ਸਾਡੇ ਸਮਾਜ ਵਿਚ ਯੋਗਦਾਨ’ ਹੈ। ਕਾਲਜਾਂ ਤੇ ਯੂਨੀਵਰਸਿਟੀ ਵਿਦਿਆਰਥੀਆਂ ਲਈ ਵੀ ਏਹੀ ਵਿਸ਼ਾ, ਭਾਵ ‘ਔਰਤ ਦਾ ਸਾਡੇ ਸਮਾਜ ਵਿਚ ਯੋਗਦਾਨ’ ਹੀ ਹੈ। ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲਿਆਂ ਨੂੰ ਹੁਣ ਤੋਂ ਹੀ ਚੰਗੀ ਤਿਆਰੀ ਕਰਨ ਕਰਨ ਦਾ ਮਸ਼ਵਰਾ ਦਿੱਤਾ ਜਾਂਦਾ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ‘ਪੰਜਾਬੀ ਚੈਰਿਟੀ ਫਾਊਂਡੇਸ਼ਨ’ ਵੱਲੋਂ ਹਰ ਸਾਲ ਮਾਰਚ ਮਹੀਨੇ ਵਿਚ ਕਰਵਾਏ ਜਾਂਦੇ ਭਾਸ਼ਨ ਮੁਕਾਬਲਿਆਂ ਅਤੇ ਅਗਸਤ ਮਹੀਨੇ ਦੌਰਾਨ ਪੰਜਾਬੀ ਲਿਖਾਈ ਮੁਕਾਬਲਿਆਂ ਵਿਚ ਵੱਡੀ ਗਿਣਤੀ ਵਿਚ ਵੱਖ-ਵੱਖ ਉਮਰ-ਵਰਗਾਂ ਦੇ ਵਿਦਿਆਰਥੀ ਅਤੇ ਬਾਲਗ ਪ੍ਰਤੀਯੋਗੀ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹਨ ਜਿਨ੍ਹਾਂ ਵਿਚ ਕਈ ਵਾਰ 60-70 ਸਾਲ ਜਾਂ ਇਸ ਤੋਂ ਵੀ ਵਧੀਕ ਉਮਰ ਦੇ ਵਿਅੱਕਤੀ ਹਿੱਸਾ ਲੈਂਦੇ ਹਨ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਖ਼ੂਬਸੂਰਤ ਮੈਡਲ ਤੇ ਦਿਲਕਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਪੰਜਾਬੀ ਕਮਿਊਨਿਟੀ ਵਿਚ ਇਹ ਈਵੈਂਟ ਕਾਫ਼ੀ ਹਰਮਨ-ਪਿਆਰੇ ਹਨ ਅਤੇ ਮਾਪੇ ਆਪਣੇ ਬੱਚਿਆਂ ਨੂੰ ਇਨ੍ਹਾਂ ਵਿਚ ਭਾਗ ਲੈਣ ਲਈ ਵੱਡੀ ਗਿਣਤੀ ਵਿਚ ਲੈ ਕੇ ਆਉਂਦੇ ਹਨ। ਉਮੀਦ ਕੀਤੀ ਜਾਂਦੀ ਹੈ ਕਿ ਇਸ ਵਾਰ ਵੀ ਇਨ੍ਹਾਂ ਮੁਕਾਬਲਿਆਂ ਵਿਚ ਪ੍ਰਤੀਯੋਗੀ ਵੱਡੀ ਗਿਣਤੀ ਵਿਚ ਭਾਗ ਲੈਣਗੇ। ਇਨ੍ਹਾਂ ਮੁਕਾਬਲਿਆਂ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਤੀਯੋਗੀ ਦਾ ਨਾਮ ਅਤੇ ਗਰੇਡ ਲਿਖ ਕੇ [email protected] ‘ਤੇ ਈ-ਮੇਲ ਕੀਤੀ ਜਾ ਸਕਦੀ ਹੈ ਜਾਂ ਫਿਰ ਤੁਸੀਂ 647-990-6489 ਜਾਂ 647-287-2577 ‘ਤੇ ਫ਼ੋਨ ਕਰਕੇ ਵੀ ਇਹ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …