Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਵਲੋਂ ਦਰਸ਼ਨ ਧਾਲੀਵਾਲ ਵਰਗੇ ਠੱਗ ਬਾਬਿਆਂ ਤੋਂ ਬਚ ਕੇ ਰਹਿਣ ਦਾ ਸੱਦਾ

ਤਰਕਸ਼ੀਲ ਸੁਸਾਇਟੀ ਵਲੋਂ ਦਰਸ਼ਨ ਧਾਲੀਵਾਲ ਵਰਗੇ ਠੱਗ ਬਾਬਿਆਂ ਤੋਂ ਬਚ ਕੇ ਰਹਿਣ ਦਾ ਸੱਦਾ

logo-2-1-300x105-3-300x105ਬਰੈਂਪਟਨ/ਹਰਜੀਤ ਬੇਦੀ
ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਸਥਾਪਨਾ ਇਸ ਆਸ਼ੇ ਨਾਲ ਕੀਤੀ ਗਈ ਹੈ ਕਿ ਲੋਕਾਂਂ ਨੂੰ ਅੰਧ-ਵਿਸ਼ਵਾਸ਼ ਅਤੇ ਵਹਿਮਾਂ ਭਰਮਾਂ ‘ਚੋਂ ਕੱਢਿਆ ਜਾਵੇ ਤਾਂ ਕਿ ਉਹ ਤਰਕਸ਼ੀਲ ਸੋਚ ਅਪਣਾ ਕੇ ਆਪਣੇ ਜੀਵਨ ਦੇ ਮਸਲਿਆਂ ਦਾ ਹੱਲ ਕਰਨ। ਅੱਜ ਵੀ ਬਹੁਤ ਸਾਰੇ ਠੱਗ ਲੋਕਾਂ ਵਲੋਂ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਦਾ ਕੰਮ ਜਾਰੀ ਹੈ। ਇਸ ਦੀ ਤਾਜ਼ਾ ਮਿਸਾਲ ਇਕ ਔਰਤ ਨਾਲ 61000 ਡਾਲਰ ਦੀ ਠੱਗੀ ਮਾਰਨ ਤੇ ਪੀਲ ਪੁਲਿਸ ਵਲੋਂ ਦਰਸ਼ਨ ਧਾਲੀਵਾਲ ਨੂੰ ਚਾਰਜ ਕੀਤੇ ਜਾਣ ਦੀ ਹੈ।
ਤਰਕਸ਼ੀਲ ਸੁਸਾਇਟੀ ਦਾ ਉਦੇਸ਼ ਵਿਗਿਆਨਕ ਦ੍ਰਿਸ਼ਟੀਕੋਣ ਵਾਲੀ ਸੋਚ ਨੂੰ ਪਰਮੋਟ ਕਰਨਾ ਹੈ। ਜਿਸ ਮੁਤਾਬਕ ਗੈਬੀ ਸ਼ਕਤੀ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਜੋ ਮਸਲਿਆਂ ਦਾ ਹੱਲ ਕਰ ਸਕੇ। ਜੋ ਲੋਕ ਗੈਬੀ ਸ਼ਕਤੀ ਨਾਲ ਲੋਕਾਂ ਦੇ ਮਸਲਿਆਂ ਦਾ ਹੱਲ ਕਰਨ ਦਾ ਦਾਅਵਾ ਕਰਦੇ ਹਨ ਉਹ ਅਸਲ ਵਿੱਚ ਠੱਗ ਹੀ ਹੁੰਦੇ ਹਨ। ਜੇ ਅਜਿਹੀ ਕੋਈ ਸ਼ਕਤੀ ਹੁੰਦੀ ਤਾਂ ਦੁਨੀਆਂ ਦੇ ਸਾਰੇ ਮਸਲੇ ਹੱਲ ਹੋ ਗਏ ਹੁੰਦੇ। ਦਰਅਸਲ ਜਦੋਂ ਕੋਈ ਇਨਸਾਨ ਮੁਸ਼ਕਿਲ ਵਿੱਚ ਹੁੰਦਾ ਹੈ ਤਾਂ ਉਹ ਅਜਿਹੇ ਠੱਗ ਬਾਬਿਆਂ ਅਤੇ ਤਾਂਤਰਿਕਾਂ ਦੇ ਚੁੰਗਲ ਵਿੱਚ ਆਸਾਨੀ ਨਾਲ ਫਸ ਜਾਂਦਾ ਹੈ। ਇੰਗਲੈਂਡ ਦੀ ਤਰਕਸ਼ੀਲ ਸੁਸਾਇਟੀ ਦੇ ਯਤਨਾਂ ਨਾਲ ਠੱਗੀ ਮਾਰਨ ਵਾਲੇ ‘ਆਂਡਿਆਂ ਵਾਲੇ ਬਾਬੇ’ ਨੂੰ ਸਜ਼ਾ ਹੋ ਚੁੱਕੀ ਹੈ। ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵੀ ਅਜਿਹੀ ਠੱਗੀ ਦਾ ਸ਼ਿਕਾਰ ਲੋਕਾਂ ਦੀ ਸਹਾਇਤਾ ਲਈ ਵਚਨਵੱਧ ਹੈ। ਤਰਕਸ਼ੀਲ ਸੁਸਾਇਟੀ ਨੇ ਅਜੇਹੇ  ਬਾਬਿਆਂ, ਜੋਤਸ਼ੀਆ ਅਤੇ ਤਾਂਤਰਿਕਾਂ ਲਈ ਪੰਜ ਲੱਖ ਡਾਲਰ ਦਾ  ਇਨਾਮ ਰੱਖਿਆ ਹੋਇਆ ਹੈ ਕਿ ਉਹ ਗੈਬੀ ਸ਼ਕਤੀ ਰਾਹੀਂ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ, ਹੱਥ ਦੀਆਂ ਰੇਖਾਵਾਂ ਜਾਂ ਜਨਮ ਪੱਤਰੀ ਦੇਖ ਕੇ ਭਵਿੱਖਬਾਣੀ ਸੱਚੀ ਕਰ ਕੇ ਦਿਖਾਉਣ। ਤਰਕਸ਼ੀਲ ਸੁਸਾਇਟੀ ਵਲੋਂ ਮੀਡੀਆ ਨੂੰ ਵੀ ਬੇਨਤੀ ਹੈ ਕਿ ਉਹ ਭੋਲੇ ਭਾਲੇ ਲੋਕਾਂ ਦੀ ਲੁੱੱਟ ਵਿੱਚ ਸਹਾਈ ਨਾ ਹੋਵੇ ਅਤੇ ਆਪਣੇ ਮੀਡੀਆ ਰਾਹੀਂ ਪਰਚਾਰ ਕਰਨ ਤੋਂ ਪਹਿਲਾਂ ਅਸਲੀਅਤ ਦਾ ਪਤਾ ਲਾਵੇ। ਤਰਕਸ਼ੀਲ ਸੁਸਾਇਟੀ ਵਲੋਂ ਆਮ ਲੋਕਾਂ ਨੂੰ ਅਪੀਲ ਹੈ ਕਿ ਗੈਬੀ ਸ਼ਕਤੀਆਂ, ਕਰਾਮਾਤਾਂ, ਧਾਗੇ ਤਬੀਤਾਂ ਵਗੈਰਾ ਨਾਲ ਤਕਲੀਫਾਂ ਦੂਰ ਕਰਨ ਦੇ ਦਿਲ ਲੁਭਾਊ ਲਾਰਿਆਂ ਤੋਂ ਬਚ ਕੇ ਰਹਿਣ। ਅੰਧ-ਵਿਸ਼ਵਾਸ਼ ਦਾ ਪੱਲਾ ਛੱਡਣ, ਵਹਿਮਾਂ ਭਰਮਾਂ ਨੂੰ ਮਨਾਂ ‘ਚੋਂ ਕੱਢਣ ਅਤੇ ਜ਼ਿੰਦਗੀ ਦੇ ਮਸਲਿਆਂ ਦਾ ਹੱਲ ਤਰਕ ਦੇ ਆਧਾਰ ਤੇ ਲੱਭਣ। ਸੁਸਾਇਟੀ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਬਲਰਾਜ ਛੋਕਰ (647-838-4749 ) ਜਾਂ ਨਿਰਮਲ ਸੰਧੂ (416-835-3450) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਵਿਰੋਧੀਆਂ ਦੇ ਮੁਕਾਬਲੇ ਨੌਂ ਅੰਕਾਂ ਨਾਲ ਅੱਗੇ ਚੱਲ ਰਹੀ ਹੈ ਫੋਰਡ ਦੀ ਪੀਸੀ ਪਾਰਟੀ

ਓਨਟਾਰੀਓ/ਬਿਊਰੋ ਨਿਊਜ਼ : ਬਸੰਤ ਵਿੱਚ ਹੋਣ ਵਾਲੀਆਂ ਪ੍ਰੋਵਿੰਸ਼ੀਅਲ ਚੋਣਾਂ ਵਿੱਚ ਭਾਵੇਂ ਅਜੇ ਕਾਫੀ ਸਮਾਂ ਪਿਆ …