Breaking News
Home / ਕੈਨੇਡਾ / ‘ਇਹ ਲਹੂ ਕਿਸਦਾ ਹੈ’ ਅਤੇ ਦੋ ਹੋਰ ਨਾਟਕਾਂ ਦੀ ਪੇਸ਼ਕਾਰੀ 10 ਨਵੰਬਰ ਨੂੰ

‘ਇਹ ਲਹੂ ਕਿਸਦਾ ਹੈ’ ਅਤੇ ਦੋ ਹੋਰ ਨਾਟਕਾਂ ਦੀ ਪੇਸ਼ਕਾਰੀ 10 ਨਵੰਬਰ ਨੂੰ

ਬਰੈਂਪਟਨ : ਪੰਜਾਬੀ ਆਰਟਸ ਐਸੋਸੀਏਸ਼ਨ ਬਹੁਤ ਲੰਬੇ ਸਮੇ ਤੋ ਨਾਟਕ ਕਰਦੇ ਆ ਰਹੇ ਹਨ ਤੇ ਹਮੇਸ਼ਾ ਲੋਕਾਂ ਨਾਲ ਜੁੜੇ ਮਸਲਿਆਂ ਦੀ ਗੱਲ ਕਰਦੇ ਹਨ, ਮਸਲੇ ਚਾਹੇ ਸਮਾਜਿਕ, ਧਾਰਮਿਕ ਇਤਹਾਸਕ ਹੋਣ। ਜਿਹੜੇ ਨਾਟਕ ਹੁਣ ਤੱਕ ਖੇਡੇ ਗਏ ਉਨਾ੍ਹਂ ਵਿਚੋਂ ‘ਪਿੰਜਰੇ’, ‘ਆਤਿਸ’, ‘ਇਕ ਜੰਗ ਇਹ ਵੀ’, ‘ਧੁਖਦੇ ਕਲੀਰੇ’, ‘ਰੌਂਗ ਨੰਬਰ’, ‘ਸਿਰਜਨਾ’, ‘ਰਾਤ ਚਾਨਣੀ’, ‘ਮਿਸਟਰ ਐਮ ਪੀ ਪੀ’, ‘ਆਰ ਐਸ ਵੀ ਪੀ’, ‘ਮੀ ਐਂਡ ਮਾਈ ਸਟੋਰੀ’, ‘ਆਲ੍ਹਣਾ’ ਅਤੇ ‘ਕੰਧਾਂ ਰੇਤ ਦੀਆਂ’ ਵਰਨਣਯੋਗ ਹਨ। ਟੀਮ ਬਹੁਤ ਸਾਰੇ ਪ੍ਰਸਿਧ ਨਾਟਕ ਲੇਖਕਾਂ ਤੇ ਨਿਰਦੇਸ਼ਕਾਂ ਨਾਲ ਕੰਮ ਕਰ ਚੁਕੀ ਹੈ ਜਿਨ੍ਹਾਂ ਵਿਚੋਂ ਆਤਮਜੀਤ, ਪਾਲੀ ਭੁਪਿੰਦਰ, ਨਿਰਮਲ ਰਿਸ਼ੀ, ਹਰਦੀਪ ਗਿੱਲ ਵਰਨਣਯੋਗ ਹਨ।
ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ ਨਾਟਕਾਂ ਰਾਹੀ ਨਵੇ ਤਜ਼ਰਬੇ ਵੀ ਕਰਦੇ ਰਹਿੰਦੇ ਹਨ। ਇਸ ਵਾਰ ਟੀਮ ਪੰਜਾਬੀ ਸ਼ਾਰਟਸ (ਨਿੱਕੇ ਨਾਟਕ ਵੱਡੀਆਂ ਗੱਲਾਂ) ਰਾਹੀ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਹਨ। ਇਸ ਲੜੀ ਵਿਚ ਤਿੰਨ ਨਾਟਕ ਪੇਸ਼ ਕੀਤੇ ਜਾਣਗੇ, ਪਹਿਲਾ ਨਾਟਕ ‘ਇਹ ਲਹੂ ਕਿਸਦਾ ਹੈ’ ਜਿਹੜਾ ਗੁਰੂ ਨਾਨਕ ਦੇਵ ਜੀ ਦੇ 550ਵੇ ਜਨਮ ਦਿਨ ਨੂੰ ਸਮਰਪਤ ਹੋਵੇਗਾ। ਨਾਟਕ ਦੀ ਨਿਰਦੇਸ਼ਕ ਜਸਲੀਨ ਨੇ ਦੱਸਿਆ ਕਿ ਟੀਮ ਬਹੁਤ ਮਿਹਨਤ ਕਰ ਰਹੀ ਹੈ ਹਰ ਕੋਸਿਸ਼ ਕਰ ਰਹੀ ਕਿ ਨਾਟਕ ਦਰਸ਼ਕਾਂ ਦੀ ਕਸਵੱਟੀ ‘ਤੇ ਪੂਰਾ ਉਤਰ ਸਕੇ। ਇਹ ਨਾਟਕ ਬਾਬੇ ਨਾਨਕ ਦੇ ਵੇਲੇ ਦੀ ਗੱਲ ਕਰੇਗਾ। ਇਸ ਨਾਟਕ ਨੂੰ ਗੁਰਅਿਾਲ ਸਿੰਘ ਫੁਲ ਨੇ ਲਿਖਿਆ ਹੈ। ਦੂਸਰਾ ਨਾਟਕ ‘ਨਾਟਕ ਨਹੀ’ ਜੋ ਨਾ ਤੋ ਹੀ ਲਗਦਾ ਹੈ ਨਾਟਕ ਰਾਹੀ ਅਸਲੀ ਗੱਲ ਕਰੇਗਾ ਜੋ ਕਿ ਰਾਜਨੀਤਕ ਤੇ ਸਮਾਜਿਕ ਚੋਟਾਂ ਕਰੇਗਾ ਤੇ ਹਸਾ ਹਸਾ ਦੂਹਰੇ ਕਰੇਗਾ। ਇਸ ਨਾਟਕ ਨੂੰ ਪਰੀਤ ਸੰਘਾ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਤੀਸਰਾ ਨਾਟਕ ”ਟੈਕਸੀ 242″ ਜਿਸ ਨੂੰ ਡਾਇਰੈਕਟ ਜਗਵਿੰਦਰ ਜੱਜ ਡਾਇਰੈਕਟ ਕਰ ਰਹੇ ਹਨ। ਜੋ ਇਕ ਟੋਰਾਂਟੋ ਦੇ ਮਿਹਨਤੀ ਟੈਕਸੀ ਡਰਾਈਵਰ ਬਾਇਓਪਿਕ ਵਾਂਗ ਹੈ ਪਰ ਬਹੁਤ ਸਾਰੇ ਪਰਿਵਾਰ ਆਪਣੇ ਆਪ ਨੂੰ ਇਸ ਵਿਚ ਦੇਖਣਗੇ।
ਸੋ ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਹੀ ਮਾਣ ਨਾਲ ਪੰਜਾਬੀ ਸ਼ਾਰਟਸ (ਨਿੱਕੇ ਨਾਟਕ ਵੱਡੀਆਂ ਗੱਲਾਂ) 10 ਨਵੰਬਰ, 2019 ਸ਼ਾਮੀ 5:00 ਵਜੇ ਬਰੈਂਪਟਨ ਦੇ ਨਵੇਂ ਰੈਨੋਵੇਟ ਕੀਤੇ ਤੇ ਹੋਰ ਵੀ ਖੂਬਸੂਰਤ ਬਣੇ ਲਿਸਟਰ ਬੀ ਪੀਅਰਸਨ ਥੀਏਟਰ ਵਿਖ ਪੇਸ਼ ਕੀਤਾ ਜਾਵੇਗਾ। ਇਹਨਾਂ ਨਾਟਕਾਂ ਨੂੰ ਟੀਮ ਬੜੀ ਮਿਹਨਤ ਨਾਲ ਤਿਆਰ ਕਰ ਰਹੀ ਹੈ।
ਇਹਨਾਂ ਨਾਟਕਾਂ ਵਿਚ ਸਰਬਜੀਤ ਅਰੋੜਾ, ਹਰਭਜਨ ਫਲੋਰਾ, ਹਰਮਿੰਦਰ ਗਰੇਵਾਲ, ਪਰਵਿੰਦਰ ਠੇਠੀ, ਰਮਨ, ਮਨਦੀਪ ਵੜੈਚ, ਹਰਪ੍ਰੀਤ ਸੰਘਾ, ਮਨਦੀਪ ਸਿੰਘ, ਸੁਮੀਤ, ਹਰਪ੍ਰੀਤ, ਆਰ ਜੇ, ਅਨੂਰਾਧਾ, ਸੰਦੀਪ ਚਾਹਲ, ਤਨੀ, ਦਵਿੰਦਰ, ਸ਼ਰਨਜੋਤ, ਅਨੂਮੀਤ, ਪੂਨਮ, ਆਦਿ ਵੱਖਰੇ ਵੱਖਰੇ ਕਿਰਦਾਰ ਤੇ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ। ਸੋ ਟੋਰਾਂਟੋ ਏਰੀਏ ਦੇ ਸਾਰੇ ਨਾਟਕ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਆਪਣੇ ਸਮੁੱਚੇ ਪਰਿਵਾਰਾਂ ਨਾਲ ਹਮੇਸ਼ਾ ਦੀ ਤਰ੍ਹਾਂ ਹੌਸਲਾ ਅਫਜ਼ਾਈ ਲਈ ਪਹੁੰਚੋ। ਸੋ ਪੰਜਾਬੀ ਆਰਟਸ ਐਸੋਸੀਏਸ਼ਨ ਵਾਲੇ ਸਾਰਿਆਂ ਨੂੰ 10 ਨਵੰਬਰ, 2019 ਰਾਖਵਾਂ ਰੱਖਣ ਦੀ ਅਪੀਲ ਕਰਦੇ ਹਨ। ਹੋਰ ਜਾਣਕਾਰੀ ਜਾਂ ਟਿਕਟਾਂ ਲਈ ਕੁਲਦੀਪ ਰੰਧਾਵਾ 416-892-6171 ਜਾਂ ਬਲਜਿੰਦਰ ਲੇਲਨਾ 416-677-1555 ‘ਤੇ ਕਾਲ ਕੀਤੀ ਜਾ ਸਕਦੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …