Breaking News
Home / ਕੈਨੇਡਾ / ਐਮ ਪੀ ਸੋਨੀਆ ਸਿੱਧੂ ਨੇ ਪੀਲ ਮੈਮੋਰੀਅਲ ਹਸਪਤਾਲ ਨੂੰ ਵੱਡੀ ਉਪਲਬਧੀ ਦੱਸਿਆ

ਐਮ ਪੀ ਸੋਨੀਆ ਸਿੱਧੂ ਨੇ ਪੀਲ ਮੈਮੋਰੀਅਲ ਹਸਪਤਾਲ ਨੂੰ ਵੱਡੀ ਉਪਲਬਧੀ ਦੱਸਿਆ

ਨਵੇਂ ਅਤੇ ਆਧੁਨਿਕ ਹੈਲਥ ਸੈਂਟਰ ਲਈ ਪਾਰਲੀਮੈਂਟ ‘ਚ ਦਿੱਤੀ ਵਧਾਈ
ਬਰੈਂਪਟਨ : ਇਸ ਹਫਤੇ ਨਵੇਂ ਸਿਰੇ ਤੋਂ ਅਤੇ ਅਧਿਕਾਰਤ ਤੌਰ ‘ਤੇ ਪੀਲ ਮੈਮੋਰੀਅਲ ਅਰਜੈਂਟ ਕੇਅਰ ਸੈਂਟਰ ਦਾ ਉਦਘਾਟਨ ਕੀਤਾ ਗਿਆ ਜੋ ਵਿਲੀਅਮ ਓਸਲ ਹੈਲਥ ਸਿਸਟਮ ਦਾ ਹਿੱਸਾ ਹੈ। ਇਹ ਹਸਪਤਾਲ ਸਿਹਤ ਅਤੇ ਲੋਕ ਕਲਿਆਣ ਲਈ ਆਧੁਨਿਕ ਯੰਤਰ ਤੇ ਸਹੂਲਤਾਂ ਨਾਲ ਲੈਸ ਹੈ। ਬਰੈਂਪਟਨ ਸਾਊਥ ਤੋਂ ਐਮਪੀ ਅਤੇ ਹੈਲਥ ਸਥਾਈ ਕਮੇਟੀ ਦੀ ਮੈਂਬਰ ਸੋਨੀਆ ਸਿੱਧੂ ਨੇ ਹਾਊਸ ਆਫ ਕਾਮਨਜ਼ ਵਿਚ ਖੜ੍ਹੇ ਹੋ ਕੇ ਦਿੱਤੇ ਭਾਸ਼ਣ ਵਿਚ ਇਸ ਹਸਪਤਾਲ ਨੂੰ ਭਾਈਚਾਰੇ ਲਈ ਵੱਡੀ ਪ੍ਰਾਪਤੀ ਦੱਸਦਿਆਂ ਵਧਾਈ ਦਿੱਤੀ। ਹਾਊਸ ਆਫ ਕਾਮਨਜ਼ ਵਿਚ ਆਪਣੇ ਭਾਸ਼ਣ ਦੌਰਾਨ ਸੋਨੀਆ ਸਿੱਧੂ ਨੇ ਕਿਹਾ,  ਸ੍ਰੀਮਾਨ ਸਪੀਕਰ ਅੱਜ ਮੇਰੇ ਹਲਕੇ ਬਰੈਂਪਟਨ ਸਾਊਥ ਲਈ ਵੱਡਾ ਦਿਨ ਹੈ। ਸਾਡਾ ਸ਼ਹਿਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਹੁਣ ਤੱਕ ਸਾਡੇ ਕੈਨੇਡਾ ਦੇ 9ਵੇਂ ਸਭ ਤੋਂ ਵੱਡੇ ਸ਼ਹਿਰ ਕੋਲ ਸਿਰਫ ਇਕ ਹਸਪਤਾਲ ਸੀ। ਹੁਣ ਮੇਰੇ ਹਲਕੇ ਵਿਚ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਅਤੇ ਉਹਨਾਂ ਦੇ ਕਲਿਆਣ ਲਈ ਨਵੇਂ ਸਿਰੇ ਤੋਂ ਪੀਲ ਮੈਮੋਰੀਅ ਸੈਂਟਰ ਖੋਲ੍ਹਿਆ ਗਿਆ ਹੈ, ਜਿਸ ਨਾਲ ਵੱਡੀ ਗਿਣਤੀ ਵਿਚ ਲੋਕਾਂ ਨੂੰ ਸਿਹਤ ਸਹੂਲਤਾਂ ਮਿਲਣਗੀਆਂ। ਇਸ ਨਾਲ ਬਰੈਂਪਟਨ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ‘ਤੇ ਬੋਝ ਤੋਂ ਵੀ ਰਾਹਤ ਮਿਲੇਗੀ। ਪੀਲ ਮੈਮੋਰੀਅਲ ਆਧੁਨਿਕ ਸੁਵਿਧਾਵਵਾਂ ਨਾਲ ਭਰਪੂਰ ਹੈ। ਨਵੇਂ ਅਤੇ ਆਧੁਨਿਕ ਹਸਪਤਾਲ ਵਿਚ ਆਊਟ ਪੇਸੈਂਟ ਸਰਵਿਸਿਜ਼ ਵੀ ਹੈ, ਜਿਸ ਵਿਚ ਡੇ ਸਰਜਰੀ, ਡਾਇਲਸਿਸ, ਡਾਇਗਨੋਸਟਿਕ ਸਰਵਿਸਿਜ਼, ਮੈਂਟਲ ਹੈਲਥ ਅਤੇ ਐਡਿਕਸ਼ਨ ਸਰਵਿਜ਼ਿ, ਸੀਨੀਅਰਜ਼ ਵੈਲਨੈਸ ਅਤੇ ਫੈਮਿਲੀ ਹੈਲਥ ਸ਼ਾਮਲ ਹੈ। ਇਸ ਵਿਚ ਇਕ ਐਮਰਜੈਂਸੀ ਕੇਅਰ ਡਿਪਾਰਟਮੈਂਟ ਵੀ ਹੈ। ਇਸ ਹਸਪਤਾਲ ਵਿਚ ਜ਼ਿਆਦਾਤਰ ਮਰੀਜ਼ਾਂ ਨੂੰ ਬਰੈਂਪਟਨ ਸਿਵਿਕ ਤੋਂ ਪੀਲ ਮੈਮੋਰੀਅਲ ਵਿਚ ਸ਼ਿਫਟ ਕਰਨ ਵਿਚ ਸਫਲਤਾ ਮਿਲੇਗੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …