5.1 C
Toronto
Saturday, October 24, 2026
spot_img
Homeਕੈਨੇਡਾਬਰੈਂਪਟਨ ਵੋਮੈਨ ਸੀਨੀਅਰ ਕਲੱਬ ਦੀਆਂ ਬੀਬੀਆਂ ਵਲੋਂ ਹਾਈ ਪਾਰਕ ਟੋਰਾਂਟੋ ਦਾ ਟੂਰ...

ਬਰੈਂਪਟਨ ਵੋਮੈਨ ਸੀਨੀਅਰ ਕਲੱਬ ਦੀਆਂ ਬੀਬੀਆਂ ਵਲੋਂ ਹਾਈ ਪਾਰਕ ਟੋਰਾਂਟੋ ਦਾ ਟੂਰ ਲਗਾਇਆ

ਬਰੈਂਪਟਨ ਵੋਮੈਨ ਸੀਨੀਅਰ ਕਲੱਬ ਦੀਆਂ ਬੀਬੀਆਂ ਵਲੋਂ ਹਾਈ ਪਾਰਕ ਟੋਰਾਂਟੋ ਦਾ ਟੂਰ ਲਗਾਇਆਬਰੈਂਪਟਨ : ਬਰੈਂਪਟਨ ਵੋਮੈਨ ਕਲੱਬ, ਜੋ ਕਿ ਸਾਰੇ ਸ਼ਹਿਰ ਦੀਆਂ ਸੀਨੀਅਰ ਬੀਬੀਆਂ ਵਲੋਂ ਮਨੋਰੰਜਨ ਲਈ 24 ਜੂਨ ਨੂੰ ਹਾਈ ਪਾਰਕ ਟੋਰਾਂਟੋ ਦਾ ਟੂਰ ਲਗਾਇਆ ਗਿਆ। ਇਹ ਟੂਰ ਕਲੱਬ ਦੀ ਪ੍ਰਧਾਨ ਬੀਬੀ ਕੁਲਦੀਪ ਗਰੇਵਾਲ, ਵਾਈਸ ਪ੍ਰਧਾਨ ਸ਼ਿੰਦਰ ਬਰਾੜ, ਕੈਸ਼ੀਅਰ ਸੁਰਜੀਤ ਮਸੂਤਾ, ਕੁਲਵੰਤ ਗਰੇਵਾਲ, ਅਵਤਾਰ ਰਾਏ, ਪ੍ਰਮਜੀਤ ਗਿੱਲ ਦੇ ਸਹਿਯੋਗ ਨਾਲ ਇਹ ਟੂਰ ਲਗਾਇਆ ਗਿਆ। ਇਸ ਟੂਰ ਲਈ ਦੋ ਸਕੂਲ ਬੱਸਾਂ ਭਰ ਕੇ 9.30 ਵਜੇ ਰਵਾਨਾ ਹੋਈਆਂ ਅਤੇ 10.30 ਵਜੇ ਪਾਰਕ ਵਿਚ ਪਹੁੰਚ ਕੇ ਪਹਿਲਾਂ ਜੂਸ, ਸਨੈਕਸ ਅਤੇ ਪਾਣੀ ਹਰ ਇਕ ਬੀਬੀ ਨੂੰ ਦਿੱਤਾ ਗਿਆ ਅਤੇ ਫਿਰ ਬੀਬੀਆਂ ਨੇ ਪਾਰਕ ਵਿਚ ਟ੍ਰੇਨ ਵਿਚ ਬੈਠ ਕੇ ਪਾਰਕ ਦਾ ਟੂਰ ਲਗਾਇਆ। ਕੁਝ ਬੀਬੀਆਂ ਨੇ ਪੈਦਲ ਘੁੰਮ ਕੇ ਪਾਰਕ ਦਾ ਅਨੰਦ ਮਾਣਿਆ। ਉਸ ਤੋਂ ਬਾਅਦ ਬੀਬੀਆਂ ਨੇ ਮਿਲ ਕੇ ਜੂ ਦਾ ਅਨੰਦ ਮਾਣਿਆ ਅਤੇ ਜਾਨਵਰ ਦੇਖੇ। ਬਾਅਦ ਵਿਚ ਸਾਰੀਆਂ ਬੀਬੀਆਂ ਨੇ ਇਕੱਠੇ ਬੈਠ ਕੇ ਖਾਣਾ ਖਾਧਾ ਅਤੇ ਅਨੰਦ ਮਾਣਿਆ। ਮੌਸਮ ਵੀ ਬਹੁਤ ਸੁਹਾਵਣਾ ਸੀ ਅਤੇ ਬਾਅਦ ਵਿਚ ਪਾਰਕ ਵਿਚ ਤੀਆਂ ਦਾ ਮੇਲਾ ਲਗਾ ਦਿੱਤਾ ਗਿਆ। ਬੀਬੀਆਂ ਨੇ ਖੂਬ ਗਿੱਧਾ ਪਾਇਆ ਅਤੇ ਸਭਿਆਚਾਰਕ ਰੰਗ ਬੰਨ੍ਹ ਦਿੱਤਾ। ਵਿਆਹ ਵਰਗਾ ਮਾਹੌਲ ਬਣ ਗਿਆ। ਕੁਝ ਬੀਬੀਆਂ ਨੇ ਗੀਤ ਗਾਏ ਅਤੇ ਖੁਸ਼ੀ ਦਾ ਖੂਬ ਅਨੰਦ ਮਾਣਿਆ। ਕਲੱਬ ਦੇ ਅਹੁਦੇਦਾਰਾਂ ਵਲੋਂ ਟੂਰ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ। ਜਿਸਦੀ ਹਰ ਇਕ ਨੇ ਭਰਪੂਰ ਸ਼ਲਾਘਾ ਕੀਤੀ ਅਤੇ ਹੋਰ ਟੂਰ ਲਗਾਉਣ ਲਈ ਉਤਸ਼ਾਹ ਪ੍ਰਗਟ ਕੀਤਾ ਗਿਆ ਤੇ 4.00 ਵਜੇ ਸ਼ਾਮ ਬੀਬੀਆਂ ਨੇ ਖੁਸ਼ੀ ਖੁਸ਼ੀ ਵਾਪਸ ਆਉਣ ਲਈ ਚਾਲੇ ਪਾਏ। ਟੂਰ ਬਹੁਤ ਆਨੰਦਪੂਰਵਕ ਰਿਹਾ।

RELATED ARTICLES
POPULAR POSTS