ਬਰੈਂਪਟਨ : ਹੰਬਰਵੁੱਡ ਸੀਨੀਅਰ ਕਲੱਬ ਵਲੋਂ 150ਵਾਂ ਕੈਨੇਡਾ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਪੰਜਾਬੀ ਪੋਸਟ ਦੇ ਚੀਫ ਐਡੀਟਰ ਜਗਦੀਸ਼ ਸਿੰਘ ਗਰੇਵਾਲ ਨੂੰ ਪਲੈਕ ਨਾਲ ਸਨਮਾਨਿਤ ਕੀਤਾ। ਜਗਦੀਸ਼ ਸਿੰਘ ਗਰੇਵਾਲ ਕਲੱਬ ਦੇ ਆਨਰੇਰੀ ਮੈਂਬਰ ਹਨ। ਕਲੱਬ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਗਰੇਵਾਲ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿਚ ਕੈਨੇਡਾ ਡੇਅ ਦੇ ਸਬੰਧ ਵਿਚ ਅਤੇ ਸੀਨੀਅਰਜ਼ ਦੀਆਂ ਸਮੱਸਿਆਵਾਂ ਬਾਰੇ ਚਾਨਣਾ ਪਾਇਆ।
ਕਲੱਬ ਦੇ ਪ੍ਰਧਾਨ ਜੋਗਿੰਦਰ ਸਿੰਘ ਧਾਲੀਵਾਲ ਨੇ ਗਰੇਵਾਲ ਤੇ ਉਹਨਾਂ ਨਾਲ ਆਏ ਸਤਿਕਾਰਯੋਗ ਸੱਜਣਾਂ ਨੂੰ ਜੀ ਆਇਆਂ ਕਿਹਾ। ਅਵਤਾਰ ਸਿੰਘ ਬੈਂਸ ਨੇ ਸਟੇਜ ਦੀ ਕਾਰਵਾਈ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਕਲੱਬ ਦੇ ਚੇਅਰਮੈਨ ਬਚਿੱਤਰ ਸਿੰਘ ਰਾਏ ਨੇ ਸਾਰਿਆਂ ਦਾ ਧੰਨਵਾਦ ਕੀਤਾ। ਬਾਅਦ ਵਿਚ ਸ਼ਾਨਦਾਰ ਚਾਹ ਪਾਰਟੀ ਦਾ ਪ੍ਰਬੰਧ ਪਰੀਤਮ ਸਿੰਘ ਮਾਵੀ ਨੇ ਕੀਤਾ।
ਹੰਬਰਵੁੱਡ ਸੀਨੀਅਰਜ਼ ਕਲੱਬ ਵਲੋਂ ਜਗਦੀਸ਼ ਸਿੰਘ ਗਰੇਵਾਲ ਨੂੰ ਸਨਮਾਨਤ ਕੀਤਾ ਗਿਆ
RELATED ARTICLES

